ਮੈਨੂੰ ਦਿਲ ਦੀ ਬਿਮਾਰੀ, ਮੇਰਾ ਚੱਲ ਰਿਹੈ ਇਲਾਜ - ਮੇਹੁਲ ਚੌਕਸੀ

Gurjeet Singh

8

March

2018

ਨਵੀਂ ਦਿੱਲੀ, 8 ਮਾਰਚ - ਪੰਜਾਬ ਨੈਸ਼ਨਲ ਬੈਂਕ ਘੁਟਾਲਾ ਮਾਮਲੇ 'ਚ ਪਹਿਲੀ ਵਾਰ ਦੋਸ਼ੀ ਮੇਹੁਲ ਚੌਕਸੀ ਨੇ ਆਪਣੀ ਚੁੱਪੀ ਤੋੜੀ ਹੈ। ਮੇਹੁਲ ਚੌਕਸੀ ਨੇ ਸੀ.ਬੀ.ਆਈ. ਨੂੰ ਜਵਾਬ ਦਿੱਤਾ ਹੈ ਕਿ ਉਹ ਅਜੇ ਆਪਣੀ ਸਿਹਤ ਸਬੰਧੀ ਸਮੱਸਿਆ ਦੇ ਕਾਰਨ ਯਾਤਰਾ ਨਹੀਂ ਕਰ ਸਕਦਾ। ਉਸ ਨੇ ਕਿਹਾ ਕਿ ਉਸ ਨੂੰ ਦਿਲ ਦੀ ਬਿਮਾਰੀ ਹੈ। ਜਿਸ ਦਾ ਇਲਾਜ ਇਸ ਸਾਲ ਫਰਵਰੀ ਦੇ ਪਹਿਲੇ ਹਫ਼ਤੇ 'ਚ ਹੋਇਆ ਹੈ ਤੇ ਅਜੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮੇਹੁਲ ਚੌਕਸੀ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਸਹਿਯੋਗੀ ਹੈ, ਜਿਸ 'ਤੇ ਕਰੀਬ ਸਾਢੇ 11 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਕਰਨ ਦਾ ਦੋਸ਼ ਹੈ। ਮੇਹੁਲ ਚੌਕਸੀ ਨੇ ਸੀ.ਬੀ.ਆਈ. ਨੂੰ ਪੁੱਛਿਆ ਹੈ ਕਿ ਉਹ ਕਿਸ ਤਰ੍ਹਾਂ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਹੈ ਤੇ ਉਸ ਦਾ ਪਾਸਪੋਰਟ ਕਿਉਂ ਮੁਅੱਤਲ ਕੀਤਾ ਗਿਆ ਹੈ।

More Leatest Stories