ਦੁਨੀਆ ਦੀ ਸੈਰ ਕਰਨ ਨਿਕਲਿਆ ਭਾਰਤੀ ਜਲ ਸੈਨਾ ਦਾ ਦਲ ਪੁੱਜਾ ਨਿਊਜ਼ੀਲੈਂਡ, ਮੋਦੀ ਨੇ ਕੀਤਾ ਟਵੀਟ

Gurjeet Singh

30

November

2017

ਨਿਊਜ਼ੀਲੈਂਡ— ਦੁਨੀਆ ਘੁੰਮਣ ਉੱਤੇ ਨਿਕਲਿਆ ਭਾਰਤੀ ਮਹਿਲਾ ਜਲ ਸੈਨਾ ਦਾ ਦਲ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ ਲੇਟੇਲਟਨ ਬੰਦਰਗਾਹ 'ਤੇ ਪਹੁੰਚ ਗਿਆ । 'ਇੰਡੀਅਨ ਨੇਵਲ ਸੇਲਿੰਗ ਵੇਸਲ' ( ਆਈ.ਐੱਨ.ਐੱਸ.ਵੀ ) 'ਤਾਰਿਣੀ' ਉੱਤੇ ਸਵਾਰ ਇਸ ਛੇ ਮੈਂਬਰੀ ਦਲ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਵਰਤੀਕਾ ਜੋਸ਼ੀ ਕਰ ਰਹੀ ਹੈ। ਇਸ ਦਲ 'ਚ ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਾਮਵਾਲ, ਲੈਫਟੀਨੈਂਟ ਐੱਸ. ਵਿਜਿਆ ਦੇਵੀ, ਪੀ. ਸਵਾਤੀ , ਬੀ. ਐਸ਼ਵਰਿਆ ਅਤੇ ਪਾਇਲ ਗੁਪਤਾ ਵੀ ਸ਼ਾਮਿਲ ਹਨ । ਇਹ ਦਲ ਹੁਣ ਤਕ 7,800 ਮੀਲ ਦੀ ਸਮੁੰਦਰੀ ਯਾਤਰਾ ਪੂਰੀ ਕਰ ਚੁੱਕਾ ਹੈ । ਰੱਖਿਆ ਮੰਤਰੀ ਨਿਰਮਲਾ ਸੀਤਾਮਰਣ ਨੇ 10 ਸਤੰਬਰ ਨੂੰ ਗੋਆ 'ਚ ਇਸ ਦਲ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ । ਅੰਦਾਜ਼ਾ ਹੈ ਕਿ ਇਹ ਦਲ ਤਕਰੀਬਨ ਅੱਠ ਮਹੀਨਿਆਂ 'ਚ ਆਪਣੀ ਯਾਤਰਾ ਪੂਰੀ ਕਰ ਕੇ ਅਗਲੇ ਸਾਲ ਅਪ੍ਰੈਲ ਵਿੱਚ ਗੋਆ ਪਰਤੇਗਾ । Delighted to know. The team of #INSVTarini continues their mission with unmatched determination. https://t.co/DrJisoN0eu — Narendra Modi (@narendramodi) November 29, 2017 ਦਲ ਦੇ ਨਿਊਜ਼ੀਲੈਂਡ ਪੁੱਜਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਜਤਾਉਂਦੇ ਹੋਏ ਟਵੀਟ ਕੀਤਾ, ਉਨ੍ਹਾਂ ਲਿਖਿਆ,''ਮੈਨੂੰ ਇਹ ਜਾਣ ਕੇ ਖੁਸ਼ੀ ਹੋਈ । ਤਾਰਿਣੀ ਦਾ ਦਲ ਮਜ਼ਬੂਤੀ ਨਾਲ ਆਪਣੇ ਟੀਚੇ ਵੱਲ ਵਧ ਰਿਹਾ ਹੈ।'' ਆਪਣੇ ਦੇਸ਼ 'ਚ ਤਿਆਰ 56 ਫੁੱਟ ਲੰਬੇ ਇਸ ਜਹਾਜ਼ ਨੂੰ ਇਸ ਸਾਲ ਹੀ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ ।

More Leatest Stories