ਰਾਹੁਲ ਦੇ ਸੋਮਨਾਥ ਮੰਦਰ ਜਾਣ 'ਤੇ ਵਿਵਾਦ : ਕਾਂਗਰਸ ਨੇ ਕਿਹਾ-ਜਨੇਊਧਾਰੀ ਹਿੰਦੂ ਹੈ ਰਾਹੁਲ

Gurjeet Singh

30

November

2017

ਸੋਮਨਾਥ - ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਚੋਣਾਂ ਦੇ ਪ੍ਰਚਾਰ ਦੌਰਾਨ ਮੰਦਰਾਂ ਦੇ ਤਾਬੜਤੋੜ ਦੌਰਿਆਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਇਥੇ ਸਮੁੰਦਰ ਤੱਟ ਨੇੜੇ ਸਥਿਤ ਸ਼ਾਨਦਾਰ ਸੋਮਨਾਥ ਮੰਦਰ ਦੇ ਦਰਸ਼ਨ ਕੀਤੇ ਅਤੇ ਦੁਪਹਿਰ ਦੀ ਆਰਤੀ ਵਿਚ ਹਿੱਸਾ ਲੈਣ ਦੇ ਨਾਲ ਹੀ ਜਲ ਅਭਿ²ਸ਼ੇਕ ਵੀ ਕੀਤਾ। ਹਾਲਾਂਕਿ ਮੰਦਰ ਦੇ ਦਰਸ਼ਨਾਂ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਉਨ੍ਹਾਂ ਦੀ ਮਾਂ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਦੇ ਨਾਲ 'ਗੈਰ-ਹਿੰਦੂ' ਮੰਦਰ ਵਿਚ ਦਾਖਲ ਹੋਣ ਵਾਲਿਆਂ ਲਈ ਬਣਾਏ ਗਏ ਰਜਿਸਟਰ ਵਿਚ ਦਰਜ ਕੀਤਾ ਗਿਆ, ਜਿਸ 'ਤੇ ਹੰਗਾਮਾ ਮਚ ਗਿਆ। ਅੱਜ ਆਪਣੇ ਦੋ ਦਿਨਾ ਗੁਜਰਾਤ ਦੌਰੇ ਲਈ ਦੀਵ ਹਵਾਈ ਅੱਡੇ 'ਤੇ ਉਤਰੇ ਰਾਹੁਲ ਉਥੋਂ ਸਿੱਧੇ ਹੈਲੀਕਾਪਟਰ ਰਾਹੀਂ ਸੋਮਨਾਥ ਪਹੁੰਚੇ ਅਤੇ ਮੰਦਰ ਵਿਚ ਭਗਵਾਨ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਮੰਦਰ ਕੰਪਲੈਕਸ ਵਿਚ ਸਰਦਾਰ ਪਟੇਲ ਦੀ ਮੂਰਤੀ 'ਤੇ ਫੁੱਲ ਮਾਲਾ ਵੀ ਚੜ੍ਹਾਈ ਅਤੇ ਉਨ੍ਹਾਂ ਦੀ ਗੈਲਰੀ ਵੀ ਦੇਖੀ। ਮੰਦਰ ਵਲੋਂ ਉਨ੍ਹਾਂ ਨੂੰ ਭਗਵਾਨ ਸ਼ਿਵ ਦੀ ਤਸਵੀਰ ਅਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਓਧਰ ਰਾਹੁਲ ਨੇ ਮੰਦਰ ਵਿਚ ਦਰਸ਼ਨ ਕਰਨ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ਦੇ ਵਿਕਾਸ ਦੇ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਸਰਕਾਰ 'ਤੇ ਉਦਯੋਗਪਤੀਆਂ ਦੀ ਮਦਦ ਕਰਨ ਦਾ ਦੋਸ਼ ਦੋਹਰਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਗੁਜਰਾਤ ਵਿਚ ਕਾਂਗਰਸ ਦੀ ਸਰਕਾਰ ਬਣੇਗੀ। ਉਥੇ ਹੀ ਪਾਰਟੀ ਦੇ ਸੀਨੀਅਰ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਰਜਿਸਟਰ ਵਿਚ ਰਾਹੁਲ ਦਾ ਨਾਂ ਦਰਜ ਕਰਨ ਸੰਬੰਧੀ ਅਹਿਮਦਾਬਾਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਇਕ ਸਾਜ਼ਿਸ਼ ਦੇ ਤਹਿਤ ਭਾਜਪਾ ਨੇ ਕਰਵਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੇ ਮੀਡੀਆ ਸਲਾਹਕਾਰ ਕੋਲੋਂ ਕੁਝ ਹੋਰ ਕਹਿ ਕੇ ਰਜਿਸਟਰ ਵਿਚ ਦਸਤਖਤ ਕਰਵਾਏ ਗਏ ਸਨ। ਅਸਲ ਵਿਚ ਸ਼੍ਰੀ ਗਾਂਧੀ ਨਾ ਸਿਰਫ ਹਿੰਦੂ ਹਨ ਸਗੋਂ ਇਕ ਜਨੇਊਧਾਰੀ ਵੀ ਹਨ। ਉਨ੍ਹਾਂ ਦਾ ਨਾਮਕਰਨ, ਭੈਣ ਪ੍ਰਿਯੰਕਾ ਦੇ ਵਿਆਹ ਅਤੇ ਪਿਤਾ ਰਾਜੀਵ ਗਾਂਧੀ ਦੇ ਅੰਤਿਮ ਸੰਸਕਾਰ ਵੇਲੇ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ। ਗੈਰ-ਹਿੰਦੂਆਂ ਲਈ ਹੈ ਇਹ ਨਿਯਮ ਮੰਦਰ ਦੇ ਜਨ ਸੰਪਰਕ ਅਧਿਕਾਰੀ ਧਰੁਵ ਭਾਈ ਜੋਸ਼ੀ ਨੇ ਕਿਹਾ ਕਿ ਸ਼੍ਰੀ ਗਾਂਧੀ ਤੇ ਸ਼੍ਰੀ ਪਟੇਲ ਦਾ ਨਾਂ ਸ਼੍ਰੀ ਗਾਂਧੀ ਦੇ ਮੀਡੀਆ ਸਲਾਹਕਾਰ ਮਨੋਜ ਤਿਆਗੀ ਨੇ ਮੰਦਰ 'ਚ ਦਾਖਲੇ ਤੋਂ ਪਹਿਲਾਂ ਦਰਜ ਕਰਵਾਇਆ ਸੀ। ਮੰਦਰ ਦੇ ਨਿਯਮ ਮੁਤਾਬਕ ਗੈਰ-ਹਿੰਦੂਆਂ ਲਈ ਆਪਣਾ ਨਾਂ ਮੰਦਰ ਕੰਪਲੈਕਸ ਵਿਚ ਰੱਖੇ ਰਜਿਸਟਰ ਵਿਚ ਦਰਜ ਕਰਵਾਉਣਾ ਜ਼ਰੂਰੀ ਹੁੰਦਾ ਹੈ। ਰਾਹੁਲ 20 ਤੋਂ ਵੱਧ ਮੰਦਰਾਂ ਵਿਚ ਟੇਕ ਚੁੱਕੇ ਹਨ ਮੱਥਾ ਬੀਤੀ 25 ਸਤੰਬਰ ਨੂੰ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਦੁਆਰਕਾ ਦੇ ਜਗਤ ਮੰਦਰ ਤੋਂ ਕਰਨ ਵਾਲੇ ਰਾਹੁਲ ਹੁਣ ਤਕ ਚੋਟੀਲਾ, ਚਾਮੁੰਡਾ ਮਾਤਾ ਮੰਦਰ, ਕਾਗਵੜ ਦੇ ਖੋਡਲਧਾਮ, ਅੰਬਾਜੀ, ਬਹੁਚਰ ਮਾਤਾ ਮੰਦਰ, ਗਾਂਧੀ ਨਗਰ ਦੇ ਅਕਸ਼ਰਧਾਮ ਮੰਦਰ ਸਮੇਤ 20 ਤੋਂ ਵੱਧ ਮੰਦਰਾਂ ਦੇ ਦੌਰੇ ਕਰ ਚੁੱਕੇ ਹਨ।

More Leatest Stories