ਪਾਕਿਸਤਾਨ ਨੇ ਭਾਰਤੀ ਫੌਜ ਦੀਆਂ ਮੋਹਰਲੀਆਂ ਚੌਕੀਆਂ 'ਤੇ ਕੀਤੀ ਗੋਲੀਬਾਰੀ

Gurjeet Singh

30

November

2017

ਪੁੰਛ—ਪਾਕਿਸਤਾਨੀ ਫੌਜ ਵਲੋਂ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਇਲਾਕੇ 'ਚ ਗੋਲੀਬਾਰੀ ਕੀਤੀ ਗਈ ਜਿਸ ਦਾ ਭਾਰਤੀ ਫੌਜ ਵਲੋਂ ਮੂੰਹ-ਤੋੜ ਜਵਾਬ ਦਿੱਤਾ ਗਿਆ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਵਲੋਂ ਬੁੱਧਵਾਰ ਨੂੰ ਪੁੰਛ ਜ਼ਿਲੇ ਦੀ ਮੇਂਢਰ ਤਹਿਸੀਲ ਦੇ ਸਰਹੱਦੀ ਇਲਾਕੇ ਬਲਨੋਈ 'ਚ ਦੁਪਹਿਰ ਢਾਈ ਵਜੇ ਬਿਨਾਂ ਵਜ੍ਹਾ ਛੋਟੇ-ਵੱਡੇ ਹਥਿਆਰਾਂ ਨਾਲ ਭਾਰਤੀ ਫੌਜ ਦੀਆਂ ਮੋਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ ਗਈ, ਜਿਸ ਦਾ ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ। ਦੋਵੇਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਲਗਭਗ ਅੱਧੇ ਘੰਟੇ ਤਕ ਜਾਰੀ ਰਹੀ। ਗੋਲੀਬਾਰੀ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਜਦਕਿ ਗੋਲੀਬਾਰੀ ਕਾਰਨ ਸਥਾਨਕ ਲੋਕਾਂ 'ਚ ਇਕ ਵਾਰ ਫਿਰ ਤੋਂ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ।

More Leatest Stories