ਸਲਮਾਨ ਦੇ ਇਸ ਸਹਿ ਅਦਾਕਾਰ ਨੂੰ ਮੁੜ ED ਨੇ ਭੇਜਿਆ ਨੋਟਿਸ, 500 ਕਰੋੜ ਘਪਲੇ ਦਾ ਮਾਮਲਾ

Gurjeet Singh

10

November

2017

ਮੁੰਬਈ(ਬਿਊਰੋ)— ਸਲਮਾਨ ਖਾਨ ਨਾਲ 'ਬਜਰੰਗੀ ਭਾਈਜਾਨ', ਤੇ 'ਕਿੱਕ' ਵਰਗੀਆਂ ਫਿਲਮ 'ਚ ਕੰਮ ਕਰ ਚੁੱਕੇ ਹਿੰਦੀ ਸਿਨੇਮਾ ਦੇ ਬਿਹਤਰੀਨ ਅਭਿਨੇਤਾਵਾਂ 'ਚੋਂ ਇਕ ਨਵਾਜ਼ੂਦੀਨ ਸਿੱਦਿਕੀ ਪਿਛਲੇ ਦਿਨਾਂ ਤੋਂ ਆਪਣੀ ਕਿਤਾਬ 'An Ordinary Life' ਨੂੰ ਲੈ ਕੇ ਵਿਵਾਦਾਂ 'ਚ ਹਨ। ਇਸ ਦੇ ਨਾਲ ਹੀ ਉਨ੍ਹਾਂ 'ਤੇ ਇਕ ਹੋਰ ਮੁਸੀਬਤ ਆ ਪਈ ਹੈ। ਅਸਲ 'ਚ ਫਿਲਮ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਵੀਰਵਾਰ ਨੂੰ ਇਕ ਵਾਰ ਫਿਰ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਆਪਣੇ ਵਕੀਲ ਰਿਜ਼ਵਾਨ ਤੇ ਭਰਾ ਸ਼ਮਸ ਨਵਾਬ ਸਿੱਦਿਕੀ ਨੂੰ ਈਡੀ ਦੇ ਸਾਹਮਣੇ ਆਪਣਾ ਪੱਖ ਰੱਖਣ ਲਈ ਭੇਜਿਆ ਪਰ ਈਡੀ ਅਧਿਕਾਰੀਆਂ ਨੇ ਉਨ੍ਹਾਂ ਦੀ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਈਡੀ ਨੇ ਉਨ੍ਹਾਂ ਤੋਂ 22 ਨਵੰਬਰ ਨੂੰ ਨਵਾਜ਼ੂਦੀਨ ਨੂੰ ਭੇਜਣ ਲਈ ਕਿਹਾ ਹੈ। ਨਵਾਜ਼ੂਦੀਨ ਦੇ ਭਰਾ ਸ਼ਮਸ ਨੇ ਈਡੀ ਨੇ ਦਫਤਰ ਤੋਂ ਨਿਕਲਣ ਤੋਂ ਬਾਅਦ ਕਿਹਾ ਕਿ ਅਸੀਂ ਸਾਰੇ ਟ੍ਰਾਂਜੈਕਸ਼ਨ ਸਿੱਧੇ ਖਾਤਿਆਂ ਰਾਹੀਂ ਕੀਤਾ ਹੈ। ਵੈੱਬਵਰਕ ਦੀ ਜਿਸ ਕੰਪਨੀ ਦਾ ਵਿਗਿਆਪਣ ਨਵਾਜ਼ ਨੇ ਕੀਤਾ ਉਸ ਦੀ ਮਦਰ ਕੰਪਨੀ ਨੇ ਘਪਲਾ ਕੀਤਾ ਹੈ। ਸ਼ਮਸ ਨੇ ਦੱਸਿਆ ਕਿ ਨਵਾਜ਼ ਨੇ ਜਿਸ ਪ੍ਰੋਡਕਟ ਦਾ ਵਿਗਿਆਪਣ ਕੀਤਾ ਸੀ, ਉਹ ਮਾਰਕਿਟ 'ਚ ਆਇਆ ਹੀ ਨਹੀਂ। ਉਨ੍ਹਾਂ ਈਡੀ ਨੂੰ ਇਸ ਨਾਲ ਜੁੜੀ ਸਾਰੇ ਦਸਤਾਵੇਜ਼ ਉਪਲਬਧ ਕਰਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਈਡੀ ਨੇ ਨੋਏਡਾ 'ਚ ਹੋਏ 500 ਕਰੋੜ ਰੁਪਏ ਦਾ ਆਨਲਾਈਨ ਲਾਈਕ ਘਪਲਾ ਫੜਿਆ ਸੀ। ਇਸ ਕੰਪਨੀ ਦਾ ਵਿਗਿਆਪਣ ਕਰਨ ਦਾ ਦੋਸ਼ ਨਵਾਜ਼ੂਦੀਨ ਸਿੱਦਿਕੀ 'ਤੇ ਲੱਗਾ ਸੀ। ਇਸ ਵਿਗਿਆਪਣ ਲਈ ਉਨ੍ਹਾਂ ਦੇ ਅਕਾਊਂਟ 'ਚ ਇਕ ਕਰੋੜ ਰੁਪਏ ਤੇ ਉਨ੍ਹਾਂ ਦੇ ਭਰਾ ਦੀ ਕੰਪਨੀ ਦੇ ਅਕਾਊਂਟ 'ਚ 35 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ ਸਨ। ਉੱਥੇ ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਸ ਨੂੰ ਇਕ ਕਰੋੜ ਰੁਪਏ ਹੀ ਖਾਤੇ 'ਚ ਆਉਣ ਦੀ ਜਾਣਕਾਰੀ ਸੀ। ਹੁਣ ਇਕ ਰਕਮ ਡੇਢ ਕਰੋੜ ਰੁਪਏ ਹੋ ਗਈ ਹੈ। ਇਸ 'ਚ ਇਕ ਕਰੋੜ ਰੁਪਏ ਨਵਾਜ਼ ਦੇ ਖਾਤੇ 'ਚ ਆਇਆ ਜਦਕਿ 15 ਲੱਖ ਰੁਪਏ ਬਤੌਰ ਸਰਵਿਸ ਟੈਕਸ ਕੰਪਨੀ ਨੇ ਚੁਕਾਏ। ਉੱਥੇ 35 ਲੱਕ ਰੁਪਏ ਵਿਗਿਆਪਣ ਦੇ ਪ੍ਰੋਡਕਸ਼ਨ ਲਈ ਸ਼ਮਸ ਦੀ ਕੰਪਨੀ ਮੈਜਿਕ ਇਫ ਫਿਲਮਸ ਨੂੰ ਦਿੱਤਾ ਗਿਆ। ਇਸ ਕੰਪਨੀ 'ਚ ਵੀ ਨਵਾਜ਼ੂਦੀਨ ਤੇ ਉਨ੍ਹਾਂ ਦੀ ਪਤਨੀ ਦੋਵੇਂ ਨਿਰਦੇਸ਼ਕ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿਗਿਆਪਣ ਲਈ ਨਵਾਜ਼ੂਦੀਨ ਵਲੋਂ ਅਜੇ ਤੱਕ ਐਗਰੀਮੈਂਟ ਜਾਂ ਕਾਂਟ੍ਰੈਕਟ ਦੇ ਸਬੂਤ ਅਜੇ ਤੱਕ ਨਹੀਂ ਦਿੱਤੇ ਗਏ ਹਨ।

More Leatest Stories