ਹਿੰਦੂ ਆਗੂਆਂ ਦੇ ਕਤਲ ਲਈ ਅੰਗ੍ਰੇਜ ਸ਼ਾਰਪ ਸ਼ੂਟਰ ਨੇ ਤਿਆਰ ਕੀਤੇ ਸਨ ਜਿੰਮੀ ਤੇ ਜਗਤਾਰ

Gurjeet Singh

10

November

2017

ਜਲੰਧਰ — ਪੰਜਾਬ 'ਚ ਹਿੰਦੂ ਆਗੂਆਂ ਦੇ ਕਤਲ ਕਰਨ ਲਈ ਜਗਤਾਰ ਤੇ ਜਿੰਮੀ ਨੂੰ ਇਕ ਅੰਗ੍ਰੇਜ ਸ਼ੂਟਰ ਨੇ ਤਿਆਰ ਕੀਤਾ ਸੀ। ਇਸ ਅੰਗ੍ਰੇਜ ਸ਼ੂਟਰ ਦਾ ਨਾਮ 2009 'ਚ ਆਰ. ਐੱਸ. ਐੱਸ. ਦੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਮੁੱਖ ਰੁਲਦਾ ਸਿੰਘ ਦੀ ਕਤਲ 'ਚ ਉਛਲ ਚੁੱਕਾ ਹੈ। ਰੁਲਦਾ ਸਿੰਘ ਦੇ ਕਤਲ ਦੇ ਮਾਮਲੇ 'ਚ ਇਹ ਅਜੇ ਤਕ ਭਾਰਤ ਨੂੰ ਵਾਂਟੇਡ ਹੈ। ਇਸ ਅੰਗ੍ਰੇਜ ਸ਼ਾਰਪ ਸ਼ੂਟਰ ਨੇ ਹੀ ਪੰਜਾਬ 'ਚ ਹਿੰਦੂ ਆਗੂਆਂ ਦੇ ਕਤਲ ਦੇ ਲਈ ਜਗਤਾਰ ਤੇ ਜਿੰਮੀ ਨੂੰ ਉਤਸ਼ਾਹਿਤ ਕੀਤਾ ਸੀ ਤੇ ਆਪਣਾ ਉਦਾਹਰਣ ਦਿੱਤਾ ਸੀ। ਆਰ. ਐੱਸ. ਐੱਸ. ਦੇ ਰਾਸ਼ਟਰੀ ਸਿੱਖ ਸੰਗਠਨ ਪ੍ਰਮੁੱਖ ਰਹੇ ਰੁਲਦਾ ਸਿੰਘ ਦੇ ਕਤਲ ਨੂੰ ਅੰਜਾਮ ਦੇਣ 'ਚ ਇੰਗਲੈਂਡ ਦੇ ਜਿਸ ਸ਼ਾਰਪ ਸ਼ੂਟਰ ਦਾ ਨਾਮ 2009 ਦੇ ਦੌਰਾਨ ਸਾਹਮਣੇ ਆਇਆ ਸੀ, ਉਸ ਨੂੰ ਅੰਗ੍ਰੇਜ ਸ਼ਾਰਪ ਸ਼ੂਟਰ ਦਾ ਜ਼ਿਕਰ ਇਕ ਵਾਰ ਫਿਰ ਕਾਬੂ ਕੀਤੇ ਗਏ ਰਮਨਦੀਪ, ਜਗਤਾਰ ਤੇ ਜਿੰਮੀ ਦੇ ਜ਼ਰੀਏ ਸਾਹਮਣੇ ਆਇਆ ਹੈ। ਆਰ. ਐੱਸ. ਐੱਸ. ਨੇਤਾ ਜਗਦੀਸ਼ ਦੇ ਕਤਲ 'ਚ ਠੀਕ ਉਸੇ ਤਰ੍ਹਾਂ ਅੰਗ੍ਰੇਜ ਸ਼ੂਟਰ ਦਾ ਇਸਤੇਮਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਵਲੋਂ ਕਰਵਾਇਆ ਗਿਆ। ਜਿਸ ਨੇ ਰੁਲਦਾ ਸਿੰਘ 'ਤੇ ਗੋਲੀਆਂ ਬਰਸਾਈਆਂ ਸਨ। ਉਹ ਉਸੇ ਰਾਤ ਦਿੱਲੀ ਤੋਂ ਇੰਗਲੈਂਡ ਫਰਾਰ ਹੋ ਗਿਆ ਸੀ। ਮੋਗਾ ਪੁਲਸ ਦੀ ਹਿਰਾਸਤ 'ਚ ਆ ਚੁੱਕੇ ਗੈਂਗਸਟਰ ਜਿੰਮੀ ਸਿੰਘ ਤੇ ਜਗਤਾਰ ਸਿੰਘ ਜੌਹਲ ਉਰਫ ਜੱਗੀ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਭਾਰਤ ਆਇਆ ਸੀ। ਇਨ੍ਹਾਂ ਦੋਨਾਂ ਨੇ ਕਬੂਲ ਕੀਤਾ ਕਿ ਭਾਰਤ ਆ ਕੇ 2 ਤੋਂ 3 ਕਤਲਾਂ ਨੂੰ ਅੰਜਾਮ ਦੇਣ ਵਾਲੇ ਅੰਗ੍ਰੇਜ ਸ਼ੂਟਰ ਨੂੰ ਉਹ ਇੰਗਲੈਂਡ 'ਚ ਹੋਈਆਂ ਪਾਰਟੀਆਂ 'ਚ ਮਿਲ ਚੁੱਕੇ ਹਨ। ਇਨ੍ਹਾਂ ਦੋਨਾਂ ਵਲੋਂ ਅੰਗ੍ਰੇਜ ਸ਼ੂਟਰ ਦਾ ਜੋ ਹੁਲੀਆ ਬਿਆਨ ਕੀਤਾ ਗਿਆ ਹੈ, ਉਹ ਹੁਲੀਆ ਪੂਰੀ ਤਰ੍ਹਾਂ ਨਾਲ ਉਸ ਸ਼ੂਟਰ ਨਾਲ ਮੇਲ ਖਾਂਦਾ ਹੈ, ਜਿਸ ਨੇ ਰੁਲਦਾ ਸਿੰਘ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਆਈ. ਐੱਸ. ਆਈ. ਨੇ ਕੇ. ਐੱਲ. ਐੱਫ. ਨੂੰ ਮੁੜ ਪੰਜਾਬ 'ਚ ਅਸ਼ਾਂਤੀ ਫੈਲਾਉਣ ਦੀ ਜ਼ਿੰਮੇਵਾਰੀ ਸੌਂਪੀ ਰੁਲਦਾ ਸਿੰਘ ਕਤਲਕਾਂਢ ਦੀ ਗੁੱਥੀ ਸੁਲਝਾਉਣ ਵਾਲੇ ਉਸ ਸਮੇਂ ਦੇ ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਪੀ. ਐੱਸ. ਵਿਰਕ ਦਾ ਕਹਿਣਾ ਹੈ ਕਿ ਰੁਲਦਾ ਸਿੰਘ ਦੇ ਕਤਲ ਦੀ ਸਾਜਿਸ਼ ਮਲੇਸ਼ੀਆ 'ਚ ਰਚੀ ਗਈ ਸੀ। ਉਥੇ ਖਾਲੀਸਤਾਨ ਲਿਬ੍ਰੇਸ਼ਨ ਫੋਰਸ ਨੂੰ ਚਲਾਉਣ ਵਾਲੇ ਹਰਮਿੰਦਰ ਸਿੰਘ ਮਿੰਟੂ ਨੇ ਇੰਗਲੈਂਡ ਦੇ ਸ਼ਾਰਪ ਸ਼ੂਟਰ ਨੂੰ ਇਸ ਕੰਮ ਲਈ ਭਾਰਤ ਭੇਜਿਆ ਸੀ। ਠੀਕ ਉਸੇ ਤਰਜ 'ਤੇ ਮੁੜ ਅੱਤਵਾਦੀ ਤੇ ਸ਼ਾਰਪ ਸ਼ੂਟਰਾਂ ਦੇ ਗਠਜੋੜ ਨੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।

More Leatest Stories