ਪੈਰਾਡਾਈਜ਼ ਪੇਪਰਜ਼ ਧਮਾਕਾ : ਵੱਖ-ਵੱਖ ਕਿਸ਼ਤਾਂ 'ਚ ਹੋਵੇਗਾ ਸਭ ਦਾ ਖੁਲਾਸਾ, ਲੱਗਭਗ 50 ਸਾਲ ਦਾ ਰਿਕਾਰਡ ਮੌਜੂਦ

Gurjeet Singh

8

November

2017

ਨਵੀਂ ਦਿੱਲੀ - ਪਨਾਮਾ ਪੇਪਰਜ਼ ਤੋਂ ਬਾਅਦ ਪੈਰਾਡਾਈਜ਼ ਪੇਪਰਜ਼ ਨੇ ਨੋਟਬੰਦੀ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਇਕ ਵੱਡਾ ਖੁਲਾਸਾ ਕੀਤਾ ਹੈ। ਖੋਜੀ ਪੱਤਰਕਾਰਾਂ ਦੇ ਕੌਮਾਂਤਰੀ ਸੰਗਠਨ ਆਈ. ਸੀ. ਆਈ. ਜੇ. ਨੇ 2 ਅਜਿਹੀਆਂ ਕੰਪਨੀਆਂ ਦੇ ਦਸਤਾਵੇਜ਼ ਲੀਕ ਕੀਤੇ ਹਨ, ਜੋ ਦੁਨੀਆ ਭਰ ਦੇ ਅਮੀਰ ਅਤੇ ਤਾਕਤਵਰ ਲੋਕਾਂ ਨੂੰ ਸਲਾਹ ਦਿੰਦੀਆਂ ਹਨ। ਇਹ ਖੁਲਾਸਾ ਕਰਨ ਵਾਲੀ ਸੰਸਥਾ ਇੰਟਰਨੈਸ਼ਨਲ ਕੰਸਟੋਰੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਸਾਰੇ ਲੈਣ-ਦੇਣ ਕਾਨੂੰਨ ਦੇ ਘੇਰੇ ਵਿਚ ਹੀ ਹੋਏ ਹੋਣ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿਰਫ ਟੈਕਸ ਬਚਾਉਣ ਲਈ ਇੰਨੀ ਕਸਰਤ ਕੀਤੀ ਗਈ ਹੈ ਜਾਂ ਇਹ ਕਾਲੇ ਧਨ ਨੂੰ ਚਿੱਟਾ ਕਰਨ, ਮਨੀ ਲਾਂਡਰਿੰਗ ਅਤੇ ਜਾਅਲਸਾਜ਼ੀ ਨਾਲ ਸਬੰਧਤ ਮਾਮਲੇ ਹਨ। ਵਿਦੇਸ਼ਾਂ ਵਿਚ ਖੋਖਾ ਕੰਪਨੀ ਜਾਂ ਸ਼ੈੱਲ ਫਰਮ ਬਣਾ ਕੇ ਕਿਸ ਨੀਅਤ ਨਾਲ ਪੈਸੇ ਜਮ੍ਹਾ ਕਰਵਾਏ ਗਏ? ਕੀ ਵਿਦੇਸ਼ਾਂ ਵਿਚ ਬਲੈਕ ਮਨੀ ਨੂੰ ਖਤਮ ਕਰਨ ਲਈ ਲੰਮਾ ਸਫਰ ਅਜੇ ਬਾਕੀ ਹੈ? ਜਾਂਚ 'ਚੋਂ ਕੁਝ ਨਿਕਲੇਗਾ ਵੀ? ਪੈਰਾਡਾਈਜ਼ ਪੇਪਰਜ਼ ਨੇ ਧਮਾਕਾ ਕਰਦੇ ਹੋਏ ਕਿਹਾ ਹੈ ਕਿ ਸਭ ਦਾ ਖੁਲਾਸਾ ਵੱਖ-ਵੱਖ ਕਿਸ਼ਤਾਂ ਵਿਚ ਹੋਵੇਗਾ। ਇਨ੍ਹਾਂ ਭਾਰਤੀ ਕੰਪਨੀਆਂ ਦੇ ਨਾਂ ਹਨ ਸ਼ਾਮਲ ਪੈਰਾਡਾਈਜ਼ ਪੇਪਰਜ਼ ਮੁਤਾਬਕ ਪੂਰੀ ਰਿਪੋਰਟ ਵੱਖ-ਵੱਖ ਕਿਸ਼ਤਾਂ ਵਿਚ ਸਾਹਮਣੇ ਲਿਆਂਦੀ ਜਾਵੇਗੀ। ਹੁਣ ਤੱਕ ਹੋਏ ਖੁਲਾਸੇ ਮੁਤਾਬਕ ਐਪਲ-ਬੀ ਅਤੇ ਏਸ਼ੀਆ ਸਿਟੀ ਦੀਆਂ ਸੇਵਾਵਾਂ ਲੈਣ ਵਾਲੀਆਂ ਕਈ ਭਾਰਤੀ ਕੰਪਨੀਆਂ ਦੇ ਖੁਲਾਸੇ ਹੋਏ ਹਨ। ਇਹ ਕੰਪਨੀਆਂ ਹਨ-ਜੀ. ਐੱਮ. ਆਰ. ਗਰੁੱਪ, ਜਿੰਦਲ ਸਟੀਲ, ਹੈਵਲਸ, ਹਿੰਦੂਜਾ ਗਰੁੱਪ, ਅਪੋਲੋ ਟਾਇਰਜ਼, ਐਸਾਰ, ਐੱਮ. ਜੀ. ਐੱਫ., ਵੀਡੀਓਕਾਨ, ਡੀ. ਐੱਸ. ਕੰਸਟਰੱਕਸ਼ਨ ਅਤੇ ਹੀਰਾ ਨੰਦਾਨੀ ਗਰੁੱਪ। ਪੈਰਾਡਾਈਜ਼ ਪੇਪਰਜ਼ ਵਿਚ 50 ਸਾਲ ਦੇ ਰਿਕਾਰਡ ਪੈਰਾਡਾਈਜ਼ ਪੇਪਰਜ਼ ਵਿਚ ਲੱਗਭਗ 70 ਲੱਖ ਕਰਜ਼ਿਆਂ ਦੇ ਸਮਝੌਤੇ, ਵਿੱਤੀ ਵੇਰਵੇ, ਈਮੇਲ, ਟਰੱਸਟ ਦੇ ਦਸਤਾਵੇਜ਼ ਅਤੇ ਹੋਰ ਦਸਤਾਵੇਜ਼ ਸ਼ਾਮਲ ਹਨ। ਇਹ ਲੱਗਭਗ 50 ਸਾਲ ਦਾ ਰਿਕਾਰਡ ਹੈ, ਜਿਨ੍ਹਾਂ ਨੂੰ ਬਰਮੁੱਡਾ ਦੀ ਇਕ ਲੀਗਲ ਕੰਸਲਟੈਂਟ ਕੰਪਨੀ ਐਪਲ ਬੁਆਏ ਦੇ ਕੰਪਿਊਟਰ ਰਿਕਾਰਡ ਰਾਹੀਂ ਉਡਾਇਆ ਗਿਆ ਹੈ। ਪਨਾਮਾ ਪੇਪਰਜ਼ ਮਾਮਲੇ 'ਚ ਨੋਟਿਸ ਜਾਰੀ, ਪੈਰਾਡਾਈਜ਼ ਮਾਮਲਿਆਂ ਦੀ ਜਾਂਚ ਸ਼ੁਰੂ ਪਨਾਮਾ ਪੇਪਰਜ਼ ਨਾਲ ਜੁੜੇ ਮਾਮਲਿਆਂ ਵਿਚ ਨੋਟਿਸ ਜਾਰੀ ਕੀਤੇ ਗਏ ਹਨ। ਪੈਰਾਡਾਈਜ਼ ਪੇਪਰਜ਼ ਮਾਮਲਿਆਂ ਵਿਚ ਜਾਂਚ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਸਰਕਾਰ ਸਾਰੇ ਪੱਖਾਂ 'ਤੇ ਧਿਆਨ ਦੇ ਰਹੀ ਹੈ। ਪਨਾਮਾ ਪੇਪਰਜ਼ ਮਾਮਲੇ ਦੀ ਜਾਂਚ ਸਹੀ ਦਿਸ਼ਾ ਵਲ ਵਧ ਰਹੀ ਹੈ। ਕੁਝ ਲੋਕਾਂ ਦੇ ਖਾਤੇ ਗੈਰ-ਕਾਨੂੰਨੀ ਹਨ ਅਤੇ ਉਨ੍ਹਾਂ ਦਾ ਪਤਾ ਲਾ ਕੇ ਕਾਰਵਾਈ ਕਰਨ ਵਲ ਕਦਮ ਚੁੱਕਿਆ ਜਾ ਰਿਹਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਾਤੇ ਕਾਨੂੰਨੀ ਹਨ ਅਤੇ ਆਰ. ਬੀ. ਆਈ. ਤੋਂ ਆਗਿਆ ਲਈ ਗਈ ਹੈ। ਜੋ ਪ੍ਰਕਿਰਿਆ ਪਨਾਮਾ ਪੇਪਰਜ਼ ਮਾਮਲੇ ਵਿਚ ਅਪਣਾਈ ਗਈ, ਉਹੀ ਪ੍ਰਕਿਰਿਆ ਪੈਰਾਡਾਈਜ਼ ਪੇਪਰਜ਼ ਮਾਮਲੇ ਵਿਚ ਵੀ ਅਪਣਾਈ ਗਈ ਹੈ। -ਅਰੁਣ ਜੇਤਲੀ, ਵਿੱਤ ਮੰਤਰੀ ਆਮਦਨ ਕਰ ਰਿਟਰਨ ਦੀ ਹੋਵੇਗੀ ਜਾਂਚ ਸੀ. ਬੀ. ਡੀ. ਟੀ. ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਆਮਦਨ ਕਰ ਵਿਭਾਗ ਦੀਆਂ ਜਾਂਚ ਇਕਾਈਆਂ ਨੂੰ ਇਨ੍ਹਾਂ ਸੂਚਨਾਵਾਂ ਨੂੰ ਲੈ ਕੇ ਚੌਕਸ ਕਰ ਦਿੱਤਾ ਗਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਾਰੇ ਪੈਰਾਡਾਈਜ਼ ਪੇਪਰਜ਼ ਵਿਚ ਭਾਰਤ ਦੀਆਂ ਜਿਨ੍ਹਾਂ 714 ਇਕਾਈਆਂ ਦੇ ਨਾਂ ਆਏ ਹਨ, ਦੀਆਂ ਆਮਦਨ ਕਰ ਰਿਟਰਨਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਲੋੜ ਪੈਣ 'ਤੇ ਢੁੱਕਵੀਂ ਕਾਰਵਾਈ ਹੋਵੇਗੀ।

More Leatest Stories