ਜ਼ਹਿਰੀਲੇ ਬਿਸਕੁਟ ਖਾਣ ਨਾਲ 100 ਬੱਚੇ ਬੀਮਾਰ, 45 ਦੀ ਹਾਲਤ ਗੰਭੀਰ

Gurjeet Singh

2

November

2017

ਭੰਦੋਈ— ਉੱਤਰ ਪ੍ਰਦੇਸ਼ ਦੇ ਭੰਦੋਈ ਜ਼ਿਲੇ ਦੇ ਦੀਨ ਦਿਆਲ ਉਪਧਿਆਏ ਆਸ਼ਰਮ ਸਕੂਲ 'ਚ ਜ਼ਹਿਰੀਲੇ ਬਿਸਕੁਟ ਖਾਣ ਨਾਲ 100 ਬੱਚੇ ਬੀਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲਾ ਅਧਿਕਾਰੀ ਵਿਸ਼ਾਲ ਨੇ ਦੱਸਿਆ ਕਿ ਰਾਤ 8 ਵਜੇ 100 ਬੱਚਿਆਂ ਨੂੰ 10 ਐਬੂਲੇਂਸ ਦੀ ਮਦਦ ਨਾਲ ਮਹਾਰਾਜਾ ਬਲਵੰਤ ਸਿੰਘ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ 45 ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਈ ਇਲਾਕੇ 'ਚ ਸਮਾਜ ਕਲਿਆਣ ਵਿਭਾਗ ਵੱਲੋਂ ਸਕੂਲ 'ਚਂ 'ਚ ਸ਼ਾਮ 6 ਵਜੇ ਬੱਚਿਆਂ ਨੂੰ ਬਿਸਕੁਟ ਖਾਣ ਨੂੰ ਦਿੱਤੇ ਗਏ ਸੀ। ਜਿਸ ਨੂੰ ਖਾਣ ਤੋਂ ਥੋੜੀ ਦੇਰ ਬਾਅਦ ਬੱਚਿਆਂ ਨੇ ਸਿਰ ਚਕਰਾਉਣ ਅਤੇ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਕੁਝ ਦੇਰ 'ਚ ਬੱਚੇ ਉਲਟੀਆਂ ਕਰਨ ਲੱਗ ਪਏ। ਜ਼ਿਲਾ ਅਧਿਕਾਰੀਆਂ ਨੇ ਦੱਸਿਆ ਕਿ ਖ਼ਬਰ ਮਿਲਣ 'ਤੇ 10 ਐਬੂਲੇਂਸ 'ਚ ਬੱਚਿਆਂ ਨੂੰ ਹਸਪਤਾਲ 'ਚ ਭੇਜਿਆ ਗਿਆ। ਮੌਕੇ 'ਤੇ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੁੱਖ ਮੈਡੀਕਲ ਅਧਿਕਾਰੀ ਸਤੀਸ਼ ਸਿੰਘ ਡਾਕਟਰਾਂ ਦੀ ਟੀਮ ਲੈ ਕੇ ਪਹੁੰਚੇ ਅਤੇ ਬੱਚਿਆਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਮੁੱਖ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ 45 ਬੱਚਿਆਂ ਦੀ ਸਥਿਤੀ ਗੰਭੀਰ ਹੈ, ਜਿਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਿਨਾਂ 'ਚ 55 ਬੱਚਿਆਂ ਦੀ ਹਾਲਤ ਹੁਣ ਠੀਕ ਹੈ ਪਰ ਅਜੇ ਉਨ੍ਹਾਂ ਨੂੰ ਵੀ ਹਸਪਤਾਲ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਬੱਚਿਆ ਦੀ ਉਮਰ 10 ਤੋਂ 14 ਸਾਲ ਦੇ ਵਿਚਕਾਰ ਹੈ। ਜ਼ਿਲਾ ਅਧਿਕਾਰੀ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

More Leatest Stories