ਹਾਈਕੋਰਟ ਦਾ ਆਦੇਸ਼, ਗੁਰਪੂਰਬ 'ਤੇ ਸਿਰਫ 3 ਘੰਟੇ ਹੀ ਚਲਾ ਸਕਦੇ ਹੋ ਪਟਾਕੇ

Gurjeet Singh

2

November

2017

ਚੰਡੀਗੜ੍ਹ — ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਦੀਵਾਲੀ 'ਤੇ ਹੋਣ ਵਾਲੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨੂੰ ਲੈ ਕੇ ਸੁਅੋ ਮੋਟੋ ਨੋਟਿਸ ਲੈਂਦੇ ਹੋਏ ਸ਼ੁਰੂ ਕੀਤੇ ਗਏ ਕੇਸ 'ਚ ਸੁਣਵਾਈ ਕਰਦੇ ਹੋਏ ਡਿਵੀਜ਼ਨ ਬੈਂਚ ਨੇ ਵੀਰਵਾਰ 4 ਨਵੰਬਰ ਨੂੰ ਗੁਰਪੁਰਬ ਦੇ ਦਿਨ ਦੀਵਾਲੀ ਦੀ ਤਰ੍ਹਾਂ ਸ਼ਾਮ ਸਾਢੇ 6 ਵਜੇ ਤੋਂ ਰਾਤ ਸਾਢੇ 9 ਵਜੇ ਤੱਕ ਪਟਾਖੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਤੋਂ ਪਹਿਲਾਂ ਅਤੇ ਇਸ ਸਮੇਂ ਤੋਂ ਬਾਅਦ ਕੇਸ ਦੀ ਅਗਲੀ ਸੁਣਵਾਈ ਤੱਕ ਪਟਾਕੇ ਨਹੀਂ ਚਲਾਏ ਜਾਣਗੇ। ਇਸ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਦੀਵਾਲੀ 'ਚ ਪਟਾਕੇ ਵੇਚਣ ਵਾਲੇ ਜਿਹੜੇ 20 ਫੀਸਦੀ ਲੋਕਾਂ ਨੂੰ ਦੀਵਾਲੀ ਦੇ ਪਟਾਕੇ ਵੇਚਣ ਨੂੰ ਲੈ ਕੇ ਟੈਂਪਰੇਰੀ ਲਾਇਸੈਂਸ ਜਾਰੀ ਹੋਏ ਹਨ ਉਹ ਹੀ ਪਟਾਕੇ ਵੇਚ ਸਕਦੇ ਹਨ। ਦੂਸਰੇ ਪਾਸੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਹਾਈਕੋਰਟ ਦੇ ਆਦੇਸ਼ਾਂ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਸਟੇਟਸ ਰਿਪੋਰਟ ਪੇਸ਼ ਕੀਤੀ। ਇਸ ਤੋਂ ਪਹਿਲਾਂ ਯੂ.ਟੀ. ਆਪਣੀ ਸਟੇਟਸ ਰਿਪੋਰਟ ਪੇਸ਼ ਕਰ ਚੁੱਕਾ ਹੈ। ਮਾਮਲੇ 'ਚ ਅਮਿਕਸ ਕਿਊਰੀ ਅਨੁਪਮ ਗੁਪਤਾ ਨੇ ਸਿੰਗਲ ਬੈਂਚ ਵਲੋਂ ਅੰਮ੍ਰਿਤਸਰ ਪਟਾਕਾ ਵਪਾਰੀਆਂ ਦੀ ਪਟੀਸ਼ਨ 'ਤੇ ਦਿੱਤੇ ਫੈਸਲੇ ਨੂੰ ਕੰਟੈਪਟ ਆਫ ਕੋਰਟ ਦੱਸਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਇਸ 'ਤੇ ਸੁਣਵਾਈ ਨਹੀਂ ਹੋਈ।

More Leatest Stories