ਸੁਸ਼ਮਾ ਦੇ ਬਾਅਦ ਮੋਦੀ ਨੇ ਕੀਤੀ ਭੂਟਾਨ ਨੇ ਨੰਨ੍ਹੇ ਰਾਜਕੁਮਾਰ ਨਾਲ ਮਸਤੀ

Gurjeet Singh

2

November

2017

ਨਵੀਂ ਦਿੱਲੀ— ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ ਅਤੇ ਮਹਾਰਾਣੀ ਗਯਾਲਸੇਨ ਜੇਤਸੁਨ ਪੇਮਾ ਵਾਂਗਚੁਕ ਨੇ ਅੱਜ ਇੱਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੋਦੀ ਨੇ ਭਾਰਤ ਦੀ ਯਾਤਰਾ 'ਤੇ ਆਏ ਭੂਟਾਨ ਨਰੇਸ਼ ਅਤੇ ਮਹਾਰਾਣੀ ਦੇ ਸਨਮਾਨ 'ਚ ਰਾਤ ਦੇ ਖਾਣੇ ਦਾ ਆਯੋਜਨ ਕੀਤਾ। ਇਸ ਤੋਂ ਪਹਿਲੇ ਭੂਟਾਨ ਨਰੇਸ਼ ਅਤੇ ਮਹਾਰਾਣੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਕੋਵਿੰਦ ਨੇ ਉਨ੍ਹਾਂ ਦੇ ਤਖ਼ਤ ਦਿਵਸ ਦੀ ਵਰ੍ਹੇਗੰਢ 'ਤੇ ਭਾਰਤ ਦੀ ਯਾਤਰਾ 'ਤੇ ਆਉਣ ਅਤੇ ਆਪਣੇ ਨਾਲ ਨੰਨ੍ਹੇ ਯੁਵਰਾਜ ਗਯਾਲਤਸੇ ਨੂੰ ਲੈ ਕੇ ਆਉਣ ਦੀ ਖੁਸ਼ੀ ਨੂੰ ਪ੍ਰਗਟ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਪੀ.ਐਮ ਇਸ ਦੌਰਾਨ ਭੂਟਾਨ ਦੇ ਨੰਨ੍ਹੇ ਰਾਜਕੁਮਾਰ ਨਾਲ ਮਸਤੀ ਕਰਦੇ ਦਿੱਖੇ। ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੇ ਭੂਟਾਨ ਦੇ ਨੰਨ੍ਹੇ ਯੁਵਰਾਜ ਨੂੰ ਆਕਰਸ਼ਕ ਗਿਫਟ ਵੀ ਭੇਂਟ ਕੀਤੇ। ਇਸ ਤੋਂ ਪਹਿਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਭੂਟਾਨ ਨਰੇਸ਼ ਅਤੇ ਮਹਾਰਾਣੀ ਨੂੰ ਭੇਂਟ ਕੀਤੀ ਅਤੇ ਨੰਨ੍ਹੇ ਰਾਜਕੁਮਾਰ ਦੇ ਨਾਲ ਉਹ ਵੀ ਖੇਡਦੀ ਨਜ਼ਰ ਆਈ।

More Leatest Stories