ਕਾਂਗੜਾ ਪਹੁੰਚੇ ਪੀ. ਐੈੱਮ. ਮੋਦੀ, ਭਾਜਪਾ ਨੇ ਕੀਤਾ ਨਿੱਘਾ ਸਵਾਗਤ

Gurjeet Singh

2

November

2017

ਕਾਂਗੜਾ — ਹਿਮਾਚਲ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਚਰਮ 'ਤੇ ਪਹੁੰਚ ਗਿਆ ਹੈ। ਅਜਿਹੇ 'ਚ ਭਾਜਪਾ ਵੋਟਰਾਂ ਨੂੰ ਰੁਝਾਉਣ 'ਚ ਕੋਈ ਕਸਰ ਨਹੀਂ ਛੱਡੀ। ਇਸ ਕੜੀ 'ਚ ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਦੇਸ਼ ਦੇ ਪੀ. ਐੱਮ. ਨਰਿੰਦਰ ਮੋਦੀ ਵੀਰਵਾਰ ਨੂੰ ਕਾਂਗੜਾ ਦੇ ਫਤਿਹ ਵਿਧਾਨਸਭਾ ਇਲਾਕੇ ਦੇ ਰੈਹਨ 'ਚ ਪਰਿਵਰਤਨ ਰੈਲੀ ਕਰਵਾਉਣ ਪਹੁੰਚ ਗਏ ਹਨ। ਖਾਸ ਕਰਕੇ ਇਹ ਪ੍ਰਦੇਸ਼ ਦੇ ਸਭ ਤੋਂ ਵੱਡੇ ਜ਼ਿਲੇ 'ਚ ਪੀ. ਐੈੱਮ. ਮੋਦੀ ਦੀ ਪਹਿਲੀ ਚੁਣਾਵੀ ਰੈਲੀ ਹੈ। ਉਥੇ ਪੀ. ਐੈੱਮ. ਮੋਦੀ ਦੇ ਪਹੁੰਚਦੇ ਹੀ ਭਾਜਪਾ ਕਾਰਜਕਰਤਾਵਾਂ ਨੇ ਉਨ੍ਹਾਂ ਦੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੋਦੀ ਫਤਿਹਪੁਰ ਵਿਧਾਨਸਭਾ ਇਲਾਕੇ 'ਚ ਭਾਜਪਾ ਉਮੀਦਵਾਰ ਕਿਰਪਾਲ ਪਰਮਾਰ ਦੇ ਪੱਖ 'ਚ ਜਨਸਭਾ ਲਈ ਪਹੁੰਚੇ ਹਨ। ਇਸ ਮੌਕੇ 'ਤੇ ਰੈਹਨ 'ਚ ਭਾਜਪਾ ਦੇ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਵੀ ਮੌਜ਼ੂਦ ਰਹੇ। ਮੋਦੀ ਨੇ ਉਨ੍ਹਾਂ ਨੂੰ ਸੀ. ਐੈੱਮ. ਉਮੀਦਵਾਰ ਘੋਸ਼ਿਤ ਕੀਤੇ ਜਾਣ 'ਤੇ ਵਧਾਈ ਵੀ ਦਿੱਤੀ। ਮੋਦੀ ਦੇ ਆਉਣ 'ਤੇ ਕਈ ਖਾਸ ਇਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੇ ਆਉਣ 'ਤੇ ਰੈਲੀ ਸਥਾਨ 'ਤੇ ਸੁਰੱਖਿਆ ਵਿਅਸਥਾ ਸਖ਼ਤ ਕਰ ਦਿੱਤੀ ਗਈ ਹੈ। ਰੈਲੀ ਦੌਰਾਨ ਭਰਮਾੜ-ਰੈਹਨ ਮਾਰਗ ਪੂਰੀ ਤਰ੍ਹਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ। ਚੋਣ ਜਨਸਭਾ ਨੂੰ ਮੋਦੀ ਸੰਬੋਧਿਤ ਕਰ ਰਹੇ ਹਨ।

More Leatest Stories