NTPC ਬੁਆਇਲਰ ਵਿਸਫੋਟ : ਅੱਜ ਰਾਏਬਰੇਲੀ ਜਾਣਗੇ ਰਾਹੁਲ ਗਾਂਧੀ, ਮ੍ਰਿਤਕਾਂ ਦੀ ਗਿਣਤੀ ਹੋਈ 24

Gurjeet Singh

2

November

2017

ਰਾਏਬਰੇਲੀ — ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਦੇ ਉਚਾਹਾਰ ਸਥਿਤ ਨੈਸ਼ਨਲ ਥਰਮਲ ਕਾਰਪੋਰੇਸ਼ਨ ਦੇ ਪਲਾਂਟ 'ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਮਰਨ ਵਾਲਿਆਂ ਦੀ ਸੰਖਿਆ 22 ਦੱਸੀ ਜਾ ਰਹੀ ਹੈ ਪਰ ਅਧਿਕਾਰਕ ਤੌਰ 'ਤੇ 16 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦੀ ਗਿਣਤੀ 200 ਤੱਕ ਪਹੁੰਚ ਗਈ ਹੈ। ਘਟਨਾ 'ਚ ਗੰਭੀਰ ਜ਼ਖਮੀਆਂ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਮਰਨ ਵਾਲਿਆਂ ਦੇ ਪਰਿਵਾਰ ਨੂੰ 2 ਲੱਖ, ਜ਼ਖਮੀਆਂ ਨੂੰ 50 ਹਜ਼ਾਰ ਅਤੇ ਮਾਮੂਲੀ ਜ਼ਖਮੀਆਂ ਨੂੰ 25 ਹਜ਼ਾਰ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ 500 ਮੇਗਾਵਾਟ ਵਾਲੇ ਐੱਨ.ਟੀ.ਪੀ.ਸੀ. ਦੇ ਯੂਨਿਟ 6 'ਚ ਕਰੀਬ 3:30 ਵਜੇ ਧਮਾਕਾ ਹੋਇਆ ਸੀ। ਇਸ ਯੂਨਿਟ ਵਿਚ ਉਤਪਾਦਨ ਇਸੇ ਸਾਲ ਜੁਲਾਈ 'ਚ ਸ਼ੁਰੂ ਕੀਤਾ ਗਿਆ ਸੀ। ਲਖਨਊ ਤੋਂ ਆਈ.ਜੀ. ਅਤੇ ਕਮਿਸ਼ਨਰ ਅਨਿਲ ਗਰਗ ਮੌਕੇ 'ਤੇ ਪੁੱਜੇ। ਉਨ੍ਹਾਂ ਤੋਂ ਇਲਾਵਾ ਗ੍ਰਹਿ ਮੁੱਖ ਸਕੱਤਰ , ਏ.ਡੀ.ਜੀ. ਲਾਅ ਐਂਡ ਆਰਡਰ, ਮੰਤਰੀ ਸਿਧਾਰਥ ਨਾਥ ਸਿੰਘ, ਮੰਤਰੀ ਸਵਾਮੀ ਪ੍ਰਸਾਦ ਮੌਰਿਆ ਸਮੇਤ ਕਈ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਘਟਨਾ ਤੋਂ ਬਾਅਦ ਆਸਪਾਸ ਦੇ ਜ਼ਿਲਿਆਂ 'ਚੋਂ 50 ਤੋਂ ਵਧ ਐਮਬੁਲੈਂਸ ਅਤੇ ਫਾਇਰਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ। ਇਸ ਦੇ ਨਾਲ ਹੀ ਲਖਨਊ ਦੇ ਕੇ.ਜੀ.ਐੱਮ.ਯੂ., ਸਿਵਿਲ, ਲੋਹੀਆ ਅਤੇ ਪੀ.ਜੀ.ਆਈ. ਹਸਪਤਾਲ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਵਲੋਂ ਹੈਲਪ ਲਾਈਨ ਨੰਬਰ - 0535-2703301, 0535-2703401, 0535-2703201 ਜਾਰੀ ਕੀਤੇ ਗਏ ਹਨ। ਐੱਨ.ਟੀ.ਪੀ.ਸੀ. ਦੇ ਤਿੰਨ ਅਧਿਕਾਰੀ ਹੋਏ ਜ਼ਖਮੀ ਐੱਨ.ਡੀ.ਆਰ.ਐੱਫ. ਦੇ 32 ਮੈਂਬਰਾਂ ਦੀ ਟੀਮ ਬਚਾਅ ਅਤੇ ਰਾਹਤ ਕਾਰਜਾਂ ਲਈ ਐੱਨ.ਟੀ.ਪੀ.ਸੀ. ਦੇ ਪਲਾਂਟ 'ਤੇ ਪਹੁੰਚ ਗਈ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਦੁਰਘਟਨਾ ਵਿਚ ਝੁਲਸੇ 20 ਜ਼ਖਮੀਆਂ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। 42 ਲੋਕਾਂ ਦਾ ਜ਼ਿਲਾ ਹਸਪਤਾਲ ਰਾਏਬਰੇਲੀ ਦੇ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਇਸ ਘਟਨਾ 'ਚ ਐੱਨ.ਟੀ.ਪੀ.ਸੀ. ਦੇ 3 ਏ.ਜੀ.ਐੱਮ. ਸੰਜੀਵ ਸ਼ਰਮਾ, ਪ੍ਰਭਾਤ ਸ਼੍ਰੀ ਵਾਸਤਵ ਅਤੇ ਮਿਸ਼ਰੀ ਰਾਮ ਵੀ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਤਿੰਨਾਂ ਨੂੰ ਰਾਏਬਰੇਲੀ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੋਂ ਇਨ੍ਹਾਂ ਨੂੰ ਐਂਮਬੁਲੈਂਸ ਦੇ ਜ਼ਰੀਏ ਦਿੱਲੀ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

More Leatest Stories