ਪੁਲਸ ਨੇ ਨਾਕੇ ਦੌਰਾਨ ਇਕ ਅਣਜਾਣ ਵਿਅਕਤੀ ਨੂੰ ਨਸ਼ੇ ਸਮੇਤ ਕੀਤਾ ਕਾਬੂ

Gurjeet Singh

31

October

2017

ਕੁੱਲੂ— ਹਿਮਾਚਲ ਦੇ ਕੁੱਲੂ ਦੀ ਪੁਲਸ ਨੇ ਨਾਕੇ ਦੌਰਾਨ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਇਹ ਮਾਮਲਾ ਸੋਮਵਾਰ ਨੂੰ ਮਣੀਕਰਨ ਘਾਟੀ 'ਚ ਉਸ ਦੌਰਾਨ ਸਾਹਮਣੇ ਆਇਆ, ਜਦੋਂ ਮਣੀਕਰਨ ਪੁਲਸ ਚੌਂਕੀ ਮੁਖੀ ਨੰਦ ਲਾਲ ਪੁਲਸ ਟੀਮ ਨਾਲ ਜੇਨਾਲਾ ਨਜ਼ਦੀਕ ਨਾਕੇ 'ਤੇ ਮੌਜ਼ੂਦ ਸਨ। ਉਸ ਦੌਰਾਨ ਇਹ ਵਿਅਕਤੀ ਪੁਲਸ ਨੂੰ ਦੇਖ ਕੇ ਪਿੱਛੇ ਮੁੜ ਕੇ ਭੱਜਣ ਲੱਗਾ, ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਭਾਲ ਦੌਰਾਨ ਉਸ ਕੋਲੋ ਕਬਜ਼ੇ 'ਚ 5 ਕਿਲੋ, 454 ਗ੍ਰਾਮ ਚਰਸ ਬਰਾਮਦ ਕੀਤੀ। ਪੁਲਸ ਨੇ ਚਰਸ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਏ. ਐੈੱਸ. ਪੀ. ਨਿਸ਼ਚਿਤ ਸਿੰਘ ਨੇਗੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਪ੍ਰਕਾਸ਼(50) ਨਿਵਾਸੀ ਨੇਪਾਲ ਦੇ ਵਿਰੁੱਧ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਕੋਲ ਇੰਨੀ ਮਾਤਰਾ 'ਚ ਚਰਸ ਕਿੱਥੋ ਆਈ ਇਸ ਬਾਰੇ 'ਚ ਪੁਲਸ ਜਾਂਚ ਸ਼ੁਰੂ ਕਰ ਰਹੀ ਹੈ।

More Leatest Stories