ਅਯੁੱਧਿਆ ਮੁੱਦੇ ਦੇ ਹੱਲ ਲਈ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਵਿਚੋਲਗੀ ਪ੍ਰਵਾਨ ਨਹੀਂ : ਵੇਦਾਂਤੀ

Gurjeet Singh

31

October

2017

ਸੰਭਲ— ਰਾਮ ਮੰਦਰ ਅੰਦੋਲਨ ਨਾਲ ਜੁੜੇ ਰਹੇ ਭਾਜਪਾ ਦੇ ਸਾਬਕਾ ਐੱਮ. ਪੀ. ਰਾਮਵਿਲਾਸ, ਵੇਦਾਂਤੀ ਨੇ ਅਯੁੱਧਿਆ ਮੁੱਦੇ ਦੇ ਹੱਲ ਲਈ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਵਿਚੋਲਗੀ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਇਥੇ ਕਲਿਕ ਮਹਾਉਤਸਵ 'ਚ ਹਿੱਸਾ ਲੈਣ ਆਏ ਵੇਦਾਂਤੀ ਨੇ ਕਿਹਾ ਕਿ ਸ਼੍ਰੀ ਸ਼੍ਰੀ ਰਵੀਸ਼ੰਕਰ ਇਸ ਅੰਦੋਲਨ ਨਾਲ ਕਦੇ ਵੀ ਨਹੀਂ ਜੁੜੇ, ਇਸ ਲਈ ਉਨ੍ਹਾਂ ਦੀ ਵਿਚੋਲਗੀ ਸਾਨੂੰ ਪ੍ਰਵਾਨ ਨਹੀਂ। ਰਾਮ ਜਨਮ ਭੂਮੀ ਅੰਦੋਲਨ ਨੂੰ ਰਾਮ ਜਨਮ ਭੂਮੀ ਟਰੱਸਟ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮਿਲ ਕੇ ਲੜਿਆ ਹੈ। ਇਸ ਲਈ ਗੱਲਬਾਤ ਦਾ ਮੌਕਾ ਇਨ੍ਹਾਂ ਦੋਵਾਂ ਸੰਗਠਨਾਂ ਨੂੰ ਹੀ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਅੱਜ ਤੱਕ ਰਾਮ ਲੱਲਾ ਦੇ ਦਰਸ਼ਨ ਹੀ ਨਹੀਂ ਕੀਤੇ ਹਨ, ਉਹ ਵਿਚੋਲਗੀ ਕਿਵੇਂ ਕਰ ਸਕਦਾ ਹੈ? ਅਸੀਂ ਤਾਂ ਇਸ ਅੰਦੋਲਨ ਲਈ ਜੇਲ ਤੱਕ ਗਏ ਹਾਂ। ਕਈ ਮੁਕੱਦਮੇ ਲੜ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਮੁਸਲਿਮ ਧਰਮ ਗੁਰੂ ਅੱਗੇ ਆਉਣ ਅਤੇ ਬੈਠ ਕੇ ਗੱਲਬਾਤ ਕਰਨ। ਹਿੰਦੂ ਮੁਸਲਮਾਨਾਂ ਨਾਲ ਮਿਲ ਕੇ ਇਸ ਦਾ ਹੱਲ ਲੱਭਣ। ਮੰਦਰ ਦੀ ਉਸਾਰੀ ਆਪਸੀ ਸਹਿਮਤੀ ਨਾਲ ਹੋਣੀ ਚਾਹੀਦੀ ਹੈ।

More Leatest Stories