ਦੋ ਟਰੱਕਾਂ ਦੀ ਜ਼ਬਰਦਸਤ ਆਪਸੀ ਟੱਕਰ 'ਚ 2 ਜ਼ਖਮੀ

Gurjeet Singh

31

October

2017

ਸਾਂਬਾ— ਸਾਂਬਾ ਦੀ ਸਬਜ਼ੀ ਮੰਡੀ ਦੇ ਨਜ਼ਦੀਕ ਅੱਜ ਸਵੇਰੇ ਲੱਗਭਗ 3.40 'ਤੇ ਦੋ ਟਰੱਕ ਦੀ ਆਪਸੀ 'ਚ ਜ਼ਬਰਦਸਤ ਟੱਕਰ ਹੋਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੋ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਜਿਸ 'ਚ ਟਰੱਕ 'ਚ ਸਵਾਰ ਚਾਲਕ ਆਪਣੇ ਸਾਥੀ ਸਮੇਤ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ 'ਚ ਦੂਜੇ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰੱਕ 'ਚ ਚੂਚੇ ਭਰੇ ਹੋਏ ਸਨ ਅਤੇ ਦੁਰਘਟਨਾ ਤੋਂ ਬਾਅਦ ਹਜ਼ਾਰਾਂ ਚੂਚਿਆਂ ਦੇ ਹੇਠਾਂ ਆਉਣ ਨਾਲ ਮੌਤ ਹੋ ਗਈ। ਕੁਝ ਸਮੇਂ ਲਈ ਰਾਜਮਾਰਗ ਵੀ ਬੰਦ ਰਿਹਾ, ਜਿਸ ਤੋਂ ਬਾਅਦ ਪੁਲਸ ਨੇ ਟਰੱਕਾਂ ਨੂੰ ਹਟਾ ਦਿੱਤਾ।

More Leatest Stories