ਪਾਕਿਸਤਾਨ ਦੇ ਲੜਾਕੂ ਜਹਾਜ਼ ਨੌਸ਼ਹਿਰਾ ਸੈਕਟਰ ਦੀ ਸਰਹੱਦ 'ਤੇ ਉਡਾਣਾਂ ਭਰਦੇ ਦੇਖੇ ਗਏ

Gurjeet Singh

25

October

2017

ਜੰਮੂ— ਪਾਕਿਸਤਾਨੀ ਫੌਜ ਦੇ 2 ਲੜਾਕੂ ਜਹਾਜ਼ ਅੱਜ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਸਰਹੱਦ ਦੇ ਨੇੜਲੇ ਇਲਾਕਿਆਂ ਵਿਚ ਉਡਾਣ ਭਰਦੇ ਦੇਖੇ ਗਏ। ਸੂਤਰਾਂ ਮੁਤਾਬਕ ਜਹਾਜ਼ 3 ਮਿੰਟ ਤੱਕ ਸਰਹੱਦੀ ਪਿੰਡ ਦੀ ਸਰਹੱਦ 'ਤੇ ਉਡਾਣ ਭਰਨ ਤੋਂ ਬਾਅਦ ਵਾਪਸ ਪਾਕਿਸਤਾਨ ਚਲੇ ਗਏ। ਸੂਤਰਾਂ ਮੁਤਾਬਕ ਦੁਪਹਿਰ 2. 23 ਵਜੇ ਪਾਕਿ ਫੌਜ ਦੇ 2 ਲੜਾਕੂ ਜਹਾਜ਼ ਵੀਰਬਦੇਸ਼ਵਰ ਇਲਾਕਿਆਂ ਵਿਚ ਭਾਰਤੀ ਸਰਹੱਦ ਨੇੜੇ ਦੇਖੇ ਗਏ, ਜੋ ਦੇਖਦੇ ਹੀ ਦੇਖਦੇ ਪੁਖਰਨੀ, ਵੰਡ ਮੋਹੜਾ, ਤ੍ਰਿਓਟ ਤੇ ਝੰਗੜ ਪਿੰਡਾਂ ਦੇ ਉਪਰੋਂ ਹੁੰਦੇ ਹੋਏ ਵਾਪਸ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਇਲਾਕੇ ਵੱਲ 2. 26 ਵਜੇ ਚਲੇ ਗਏ। ਇਨ੍ਹਾਂ ਜਹਾਜ਼ਾਂ ਦੀ ਆਵਾਜ਼ ਨਾਲ ਇਲਾਕਿਆਂ ਦੇ ਲੋਕ ਸਹਿਮ ਗਏ। ਉਧਰ ਪੁੰਛ-ਰਾਜੌਰੀ ਦੇ ਇਕ ਪੁਲਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਫੌਜ ਵਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ ਹੈ।

More Leatest Stories