ਸਮਰਿਤੀ ਇਰਾਨੀ ਦਾ ਰਾਹੁਲ 'ਤੇ ਤੰਜ਼- ਲੱਗੇ ਰਹੋ ਭਾਈ, ਗੁਜਰਾਤ ਫਿਰ ਵੀ ਹਾਰੋਗੇ

Gurjeet Singh

21

October

2017

ਨਵੀਂ ਦਿੱਲੀ— ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਅਤੇ ਭਾਜਪਾ ਦੋਵੇਂ ਹੀ ਪਾਰਟੀਆਂ ਇਕ-ਦੂਜੇ 'ਤੇ ਜੰਮ ਕੇ ਤੰਜ਼ ਕੱਸ ਰਹੀ ਹੈ। ਭਾਜਪਾ ਨੇਤਾ ਸਮਰਿਤੀ ਇਰਾਨੀ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ 'ਤੇ ਪਲਟਵਾਰ ਕਰਦੇ ਹੋਏ ਸ਼ੁੱਕਰਵਾਰ ਦੀ ਸ਼ਾਮ ਰਾਹੁਲ ਗਾਂਧੀ 'ਤੇ ਪਲਟਵਾਰ ਕਰਦੇ ਹੋਏ ਸ਼ੁੱਕਰਵਾਰ ਦੀ ਸ਼ਾਮ ਰਾਹੁਲ ਗਾਂਧੀ 'ਤੇ ਤੰਜ਼ ਕੱਸਦੇ ਹੋਏ ਟਵੀਟ ਕਰ ਕੇ ਕਿਹਾ,''ਇਕ ਆਦਮੀ ਜੋ ਬੇਲ 'ਤੇ ਹੈ, ਕੋਰਟ ਦਾ ਮਜ਼ਾਕ ਉੱਡਿਆ ਹੈ, ਲਗੇ ਰਹੋ ਭਾਈ ਗੁਜਰਾਤ ਫਿਰ ਵੀ ਹਾਰੋਗੇ। ਸਾਲ ਮੁਬਾਰਕ, ਸਮਰਿਤੀ ਇਰਾਨੀ ਦਾ ਇਹ ਟਵੀਟ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਟਵੀਟ ਦੇ ਜਵਾਬ 'ਚ ਆਇਆ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੈਸ਼ਾਹ ਦੇ ਮਾਮਲੇ 'ਚ ਚੁੱਪੀ ਲਈ ਤੰਜ਼ ਕੱਸਿਆ ਸੀ।'' ਸਮਰਿਤੀ ਇਰਾਨੀ ਨੇ ਇਹ ਟਵੀਟ ਰਾਹੁਲ ਦੇ ਸ਼ੁੱਕਰਵਾਰ ਵਾਲੇ ਬਿਆਨ ਦੇ ਜਵਾਬ 'ਚ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਭਾਜਪਾ ਚੇਅਰਮੈਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੀ ਕੰਪਨੀ ਦੇ ਟਰਨਓਵਰ 'ਚ ਅਚਾਨਕ ਹੋਏ ਵਾਧੇ ਦੇ ਮੁੱਦੇ 'ਤੇ ਚੁੱਪੀ ਲਈ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਵਾਧੇ ਦੇ ਮੁੱਦੇ 'ਤੇ ਚੁੱਪੀ ਲਈ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਨਾ ਤਾਂ ਇਸ ਮੁੱਦੇ 'ਤੇ ਕੁਝ ਬੋਲਦੇ ਹਨ ਅਤੇ ਨਾ ਹੀ ਕਿਸੇ ਨੂੰ ਬੋਲਣ ਦਿੰਦੇ ਹਨ। ਹਾਲ ਹੀ 'ਚ ਰਾਹੁਲ ਨੇ ਟਵੀਟ ਕਰ ਕੇ ਕਿਹਾ,''ਦੋਸਤੋ ਸ਼ਾਹਿਜਾਦੇ ਬਾਰੇ ਨਾ ਬੋਲਾਂਗਾ, ਨਾ ਕਿਸੇ ਨੂੰ ਬੋਲਣ ਦੇਵਾਂਗਾ। ਰਾਹੁਲ ਨੇ ਇਸ਼ਾਰਿਆਂ 'ਚ ਮੋਦੀ ਦੀ ਪ੍ਰਸਿੱਧ ਪੰਕਤੀ 'ਨਾ ਖਾਵਾਂਗਾ ਨਾ ਖਾਣ ਦੇਵਾਂਗਾ' 'ਤੇ ਚੁਟਕੀ ਲੈਂਦੇ ਹੋਏ ਇਹ ਗੱਲ ਕਹੀ ਸੀ।''

More Leatest Stories