ਜਬਰ-ਜ਼ਨਾਹ ਦੇ ਮੁਲਜ਼ਮ ਜੈਨ ਮੁਨੀ ਦੀ ਮਰਦਾਨਗੀ ਸਮਰੱਥਾ ਦੀ ਜਾਂਚ

Gurjeet Singh

16

October

2017

ਸੂਰਤ - ਗੁਜਰਾਤ ਦੇ ਸੂਰਤ ਸ਼ਹਿਰ 'ਚ ਆਪਣੇ ਪੈਰੋਕਾਰ ਪਰਿਵਾਰ ਦੀ 19 ਸਾਲਾਂ ਦੀ ਇਕ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਗ੍ਰਿਫਤਾਰ 49 ਸਾਲ ਦੇ ਇਕ ਜੈਨ ਮੁਨੀ ਦੀ ਮਰਦਾਨਗੀ ਸਮਰੱਥਾ (ਪ੍ਰੋਟੈਂਸੀ ਟੈਸਟ) ਦੀ ਜਾਂਚ ਕਰਵਾਈ ਜਾਏਗੀ। ਪੀੜਤਾ ਦੀ ਮੈਡੀਕਲ ਜਾਂਚ 'ਚ ਉਸ ਨਾਲ ਜਬਰ-ਜ਼ਨਾਹ ਹੋਣ ਦੀ ਪੁਸ਼ਟੀ ਹੋ ਗਈ ਹੈ। ਜੈਨ ਮੁਨੀ ਸ਼ਾਂਤੀ ਸਾਗਰ ਮਹਾਰਾਜ ਨੂੰ ਕੱਲ ਪੀੜਤਾ ਦੀ ਜਾਂਚ ਤੋਂ ਬਾਅਦ ਦੇਰ ਸ਼ਾਮ ਗ੍ਰਿਫਤਾਰ ਕਰ ਕੇ ਇਥੇ ਲਾਜਪੁਰ ਸੈਂਟਰਲ ਜੇਲ 'ਚ ਭੇਜ ਦਿੱਤਾ ਗਿਆ। ਹਾਲਾਂਕਿ ਉਸ ਦੇ ਸਮਰਥਕ ਇਸ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ। ਮੂਲ ਰੂਪ 'ਚ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਨਿਵਾਸੀ ਇਹ ਲੜਕੀ ਗੁਜਰਾਤ ਦੇ ਵਡੋਦਰਾ 'ਚ ਪੜ੍ਹਾਈ ਦੇ ਸਿਲਸਿਲੇ 'ਚ ਰਹਿੰਦੀ ਸੀ।

More Leatest Stories