ਮਿਲ ਗਈ ਕੇਜਰੀਵਾਲ ਦੀ ਚੋਰੀ ਹੋਈ ਕਾਰ, ਇੱਥੇ ਖੜ੍ਹੀ ਸੀ

Gurjeet Singh

14

October

2017

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੋਰੀ ਹੋਈ ਨੀਲੇ ਰੰਗ ਦੀ ਵੈਗਨ-ਆਰ ਕਾਰ ਮਿਲ ਗਈ ਹੈ। ਕੇਜਰੀਵਾਲ ਦੀ ਇਹ ਕਾਰ ਦਿੱਲੀ ਸਕੱਤਰੇਤ ਨੇੜੇ ਚੋਰੀ ਹੋਈ ਸੀ। ਇਹ ਕਾਰ ਸ਼ਨੀਵਾਰ ਨੂੰ ਗਾਜ਼ੀਆਬਾਦ ਦੇ ਮੋਹਨਨਗਰ 'ਚ ਲਾਵਾਰਸ ਖੜ੍ਹੀ ਮਿਲੀ। ਪੁਲਸ ਨੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਐੱਲ.ਜੀ. ਨੂੰ ਖੱਤ ਲਿਖ ਕੇ ਦਿੱਲੀ ਦੀ ਕਾਨੂੰਨ-ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਸਨ। ਕੇਜਰੀਵਾਲ 2015 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਸ ਵੈਗਨ-ਆਰ ਕਾਰ ਦਾ ਇਸਤੇਮਾਲ ਕਰਦੇ ਸਨ। ਕੇਜਰੀਵਾਲ ਦੀ ਆਮ ਆਦਮੀ ਦੀ ਅਕਸ ਨਾਲ ਜੁੜ ਚੁਕੀ ਨੀਲੇ ਰੰਗ ਦੀ ਕਾਰ ਇੰਨੀਂ ਦਿਨੀਂ 'ਆਪ' ਦੀ ਇਕ ਵਰਕਰ ਵੰਦਨਾ ਸਿੰਘ ਇਸਤੇਮਾਲ ਕਰ ਰਹੀ ਸੀ। ਸਾਫਟਵੇਅਰ ਇੰਜੀਨੀਅਰ ਕੁੰਦਨ ਸ਼ਰਮਾ ਨੇ ਜਨਵਰੀ 2013 'ਚ ਕੇਜਰੀਵਾਲ ਨੂੰ ਇਹ ਕਾਰ ਤੋਹਫੇ 'ਚ ਦਿੱਤੀ ਸੀ।

More Leatest Stories