ਵਿਧਾਨਸਭਾ ਚੋਣਾ ਕਰਕੇ ਪੁਲਸ ਨੇ ਕੱਸੀ ਕਮਰ, ਜਿਲੇ 'ਚ ਲੱਗੇ 18 ਨਾਕੇ

Gurjeet Singh

13

October

2017

ਧਰਮਸ਼ਾਲਾ— ਹਿਮਾਚਲ 'ਚ ਵਿਧਾਨਸਭਾ ਚੋਣਾਂ ਕਰਕੇ ਪੁਲਸ ਵਿਭਾਗ ਨੇ ਵੀ ਕਮਰ ਕੱਸ ਲਈ ਹੈ। ਪੁਲਸ ਵਿਭਾਗ ਵੱਲੋਂ ਇੰਟਰ ਸਟੇਟ ਬਾਰਡਰ 'ਤੇ ਨਿਗਰਾਨੀ ਰੱਖੀ ਜਾਵੇਗੀ। ਪੁਲਸ ਵਿਭਾਗ ਵੱਲੋਂ ਵੱਖ-ਵੱਖ ਜਗ੍ਹਾ 'ਤੇ 18 ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ, ਜੋ ਹਰ ਗਤੀਵਿਧੀਆਂ 'ਤੇ ਨਜ਼ਰ ਰੱਖੇ ਹੋਏ ਹਨ। 18 ਜਗ੍ਹਾ 'ਚ ਪੁਲਸ ਵੱਲੋਂ ਨਾਕੇ ਲਗਾਏ ਜਾ ਰਹੇ ਹਨ, ਜਿਸ 'ਚ ਨੂਰਪੁਰ ਦੇ 4 ਇਲਾਕੇ, ਦੇਹਰਾ ਦੇ 4 ਇਲਾਕੇ, ਇੰਦੋਰ ਦੇ 8 ਇਲਾਕੇ ਅਤੇ ਫਤਿਹਪੁਰ ਦੇ 2 ਇਲਾਕੇ ਸ਼ਾਮਲ ਹਨ। ਚੋਣਾਂ ਨੂੰ ਲੈ ਕੇ ਫਲਾਇੰਗ ਸਕਵਾਇਡ ਅਤੇ ਸਟੈਟੀਕਲ ਸਰਵਿਸਲੈਂਸ ਟੀਮਾਂ ਤਿਆਰ ਕਰ ਦਿੱਤੀਆਂ ਹਨ। ਸੰਵੇਦਨਸ਼ੀਲ ਇਲਾਕੇ ਦੀ ਗੱਲ ਕਰੀਏ ਤਾਂ ਜ਼ਿਲਾ ਭਰ 'ਚ ਚੋਣਾਂ ਦੀ ਨਿਗਰਾਨੀ 'ਚ 162 ਕੇਂਦਰ ਸੰਵੇਦਨਸ਼ੀਲ ਹੈ। ਅਤਿ ਸੰਵੇਦਨਸ਼ੀਲ ਕੇਂਦਰ 291 ਅਤੇ ਆਮ ਕੇਂਦਰ 1100 ਰਹਿਣਗੇ। 4629 ਪੁਲਸ ਕਰਮਚਾਰੀ ਅਤੇ ਨੀਮ ਫੌਜੀ ਫੋਰਸ ਦੇ ਜਵਾਨ ਹੋਣਗੇ ਸ਼ਾਮਲ ਵਿਧਾਨਸਭਾ ਚੋਣਾਂ 'ਚ ਸੁਰੱਖਿਆ ਫੋਰਸ ਦੀ ਨਜ਼ਰ 'ਚ ਜ਼ਿਲਾ 'ਚ 4629 ਪੁਲਸ ਕਰਮਚਾਰੀ ਅਤੇ ਨੀਮ ਫੌਜੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ, ਜਿਸ 'ਚ ਨੀਮ ਫੌਜੀ ਫੋਰਸ ਦੀ 14 ਕੰਪਨੀਆਂ ਤਾਇਨਾਤ ਕੀਤੀ ਜਾਣਗੀਆਂ। ਇਸ ਨਾਲ ਪ੍ਰਦੇਸ਼ ਅਤੇ ਨੀਮ ਫੌਜੀ ਫੋਰਸ ਨਾਲ ਹੋਮਗਾਰਡ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਜਾਵੇਗੀ। ਆਚਾਰ ਸੰਹਿਤਾ ਲੱਗ ਗਈ ਹੈ ਅਤੇ ਜਲਦੀ ਹੀ ਜ਼ਿਲਾ 'ਚ ਨੀਮ ਫੌਜੀ ਫੋਰਸ ਤਾਇਨਾਤ ਕੀਤੀ ਜਾਵੇਗੀ। ਹਥਿਆਰ ਕੀਤੇ ਗਏ ਜਮਾ ਅਗਲੀ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਵਿਭਾਗ ਵੱਲੋ ਸੁਰੱਖਿਆ ਅਤੇ ਹੋਰ ਕਾਰਨਾਂ ਲਈ ਹਥਿਆਰਾਂ ਨੂੰ ਨਜ਼ਦੀਕੀ ਥਾਣਿਆਂ 'ਚ ਜਮਾ ਕੀਤਾ ਗਿਆ ਹੈ। ਜ਼ਿਲੇ ਭਰ 'ਚ 16 ਹਜ਼ਾਰ ਧਾਰਕ ਰਜਿਸਟਰ ਹਨ, ਜਿਸ 'ਚ ਲੱਗਭਗ ਨਾਲ 700 ਹਥਿਆਰ ਵੱਖ-ਵੱਖ ਥਾਣਿਆਂ 'ਚ ਜਮਾ ਕਰਵਾ ਦਿੱਤੇ ਗਏ ਹਨ।ਹੈ।

More Leatest Stories