ਹਨੀਪ੍ਰੀਤ ਦਾ ਪੁਲਸ ਰਿਮਾਂਡ ਖਤਮ, ਅੱਜ ਕੀਤਾ ਜਾਵੇਗਾ ਕੋਰਟ 'ਚ ਪੇਸ਼

Gurjeet Singh

10

October

2017

ਚੰਡੀਗੜ੍ਹ — ਡੇਰਾ ਮੁਖੀ ਰਾਮ ਰਹੀਮ ਦੀ ਅਹਿਮ ਰਾਜ਼ਦਾਰ ਅਤੇ ਪੰਚਕੂਲਾ ਹਿੰਸਾ ਦੀ ਦੋਸ਼ੀ ਹਨੀਪ੍ਰੀਤ ਇੰਸਾ ਤੋਂ ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਟੀਮ, 5 ਦਿਨਾਂ ਦੀ ਪੁੱਛਗਿੱਛ ਤੋਂ ਕੁਝ ਖਾਸ ਜਾਣਕਾਰੀ ਹਾਸਲ ਨਹੀਂ ਕਰ ਸਕੀ। ਹਾਲਾਂਕਿ ਰਿਮਾਂਡ ਸਮੇਂ ਦੌਰਾਨ ਐੱਸ.ਆਈ.ਟੀ. ਟੀਮ ਦੇ ਅਫਸਰਾਂ ਨੇ ਹਨੀਪ੍ਰੀਤ ਤੋਂ ਕਈ ਸਵਾਲ ਪੁੱਛੇ ਪਰ ਹਨੀਪ੍ਰੀਤ ਨੇ ਬਹੁਤੀ ਵਾਰ ਰਟੇ-ਰਟਾਏ ਜਵਾਬ ਦਿੱਤੇ ਕਿ 'ਮੈਨੂੰ ਨਹੀਂ ਪਤਾ'। ਅੱਜ ਹਨੀਪ੍ਰੀਤ ਦਾ 6 ਦਿਨਾਂ ਦਾ ਰਿਮਾਂਡ ਖਤਮ ਹੋ ਰਿਹਾ ਹੈ। ਅੱਜ ਹਨੀਪ੍ਰੀਤ ਨੂੰ ਪੰਚਕੂਲਾ ਕੋਰਟ 'ਚ ਪੇਸ਼ ਕੀਤਾ ਜਾਵੇਗਾ, ਜਿਥੇ ਪੁਲਸ ਕੋਰਟ ਤੋਂ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਪੁਲਸ ਨੂੰ ਉਮੀਦ ਹੈ ਕਿ ਕੋਰਟ ਰਿਮਾਂਡ ਅਵਧੀ ਹੋਰ ਵਧਾ ਸਕਦਾ ਹੈ। ਐੱਸ.ਆਈ.ਟੀ. ਟੀਮ ਦੇ ਅਫਸਰਾਂ ਨੇ ਪਹਿਲੇ ਦਿਨ 40 ਸਵਾਲਾਂ ਦੀ ਸੂਚੀ ਤਿਆਰ ਕੀਤੀ ਅਤੇ ਹੁਣ ਪੁਲਸ ਨੇ 300 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੋਈ ਹੈ, ਦੂਸਰੇ ਪਾਸੇ ਹਨੀਪ੍ਰੀਤ ਪੁਲਸ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ 'ਚ ਸਹਿਯੋਗ ਨਹੀਂ ਕਰ ਰਹੀ। ਪੈਸੇ ਪਹੁੰਚਾਉਣ ਦੇ ਮਾਮਲੇ ਨੂੰ ਪੁਖਤਾ ਕਰ ਗਈ ਪੁਲਸ ਪੰਚਕੂਲਾ ਹਿੰਸਾ ਦੇ ਲਈ ਡੇਢ ਕਰੋੜ ਰੁਪਏ ਭੇਜਣ ਦੇ ਮਾਮਲੇ ਨੂੰ ਐੱਸ.ਆਈ.ਟੀ. ਟੀਮ ਨੇ ਪੁਖਤਾ ਕਰ ਲਿਆ ਹੈ ਜਿਸ 'ਚ ਚਮਕੌਰ ਸਿੰਘ ਦੇ ਜ਼ਰੀਏ ਪੰਚਕੂਲਾ 'ਚ ਡੇਢ ਕਰੋੜ ਰੁਪਏ ਦੇਣ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਦੀ ਮੰਨਿਏ ਤਾਂ ਇਸ ਸਵਾਲ ਨੂੰ ਗੋਲਮਾਲ ਤਰੀਕੇ ਨਾਲ ਹਨੀਪ੍ਰੀਤ ਨੇ ਵੀ ਮੰਨ ਲਿਆ ਹੈ ਜਦੋਂਕਿ ਦੂਸਰੇ ਦੋਸ਼ੀਆਂ ਤੋਂ ਪੁਲਸ ਨੂੰ ਸਿੱਧੇ ਤੌਰ 'ਤੇ ਜਾਣਕਾਰੀ ਮਿਲ ਚੁੱਕੀ ਹੈ। ਪੰਚਕੂਲਾ ਹਿੰਸਾ ਦੀ ਸੱਚਾਈ ਜਾਨਣ ਲਈ ਐੱਸ.ਆਈ.ਟੀ. ਟੀਮ ਨੇ ਹਨੀਪ੍ਰੀਤ ਦੇ ਡਰਾਈਵਰ ਰਾਕੇਸ਼ ਅਰੋੜਾ ਨੂੰ ਖਾਸ ਜ਼ਰਿਆ ਬਣਾਇਆ ਪਰ ਉਸਦੇ ਸਾਹਮਣੇ ਵੀ ਹਨੀਪ੍ਰੀਤ ਨੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ। ਪੁਲਸ ਸੂਤਰਾਂ ਅਨੁਸਾਰ ਰਾਕੇਸ਼ ਅਤੇ ਹਨੀਪ੍ਰੀਤ ਨੂੰ ਆਹਮਣੇ-ਸਾਹਮਣੇ ਬਿਠਾ ਕੇ ਕਈ ਸਵਾਲ ਪੁੱਛੇ ਪਰ ਜ਼ਿਆਦਾਤਰ ਸਵਾਲਾਂ 'ਤੇ ਰਾਕੇਸ਼ ਨੇ ਤਾਂ ਜਾਣਕਾਰੀ ਦਿੱਤੀ ਪਰ ਹਨੀਪ੍ਰੀਤ ਵੱਖਰਾ ਹੀ ਬੋਲਦੀ ਰਹੀ।

More Leatest Stories