ਐੱਨ.ਆਈ.ਟੀ. ਦੇ ਵਿਦਿਆਰਥੀ ਨੂੰ ਮਿਲਿਆ 75 ਲੱਖ ਦਾ ਸੈਲਰੀ ਪੈਕੇਜ

Gurjeet Singh

10

October

2017

ਹਮੀਰਪੁਰ— ਐੱਨ.ਆਈ.ਟੀ. 'ਚ ਕੰਪਿਊਟਰ ਇੰਜੀਨੀਅਰ ਦੇ ਆਖਰੀ ਸਾਲ ਦੀ ਪੜ੍ਹਾਈ ਕਰ ਰਹੇ ਸ਼ਿਖਰ ਸ਼੍ਰੀਵਾਸਤਵ ਨੂੰ 75 ਲੱਖ ਦਾ ਸੈਲਰੀ ਪੈਕੇਜ ਮਿਲਿਆ ਹੈ। ਇਸ ਨਾਲ ਉਹ ਐੱਨ.ਆਈ.ਟੀ. ਦੀ ਟਾਪ ਪੈਕੇਜ ਸ਼੍ਰੇਣੀ 'ਚ ਸ਼ਾਮਲ ਹੋ ਗਿਆ ਹੈ। ਇਸ ਉਪਲੱਬਧੀ ਨਾਲ ਸ਼ਿਖਰ ਉਸ ਦਾ ਪਰਿਵਾਰ ਅਤੇ ਐੱਨ.ਆਈ.ਟੀ. ਦੇ ਡਾਇਰੈਕਟਰ ਤੋਂ ਲੈ ਕੇ ਪੂਰਾ ਸਟਾਫ ਬੇਹੱਦ ਖੁਸ਼ ਹੈ। ਹੁਣ ਢਾਈ ਗੁਣਾ ਵਧ ਇਸ ਪੈਕੇਜ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਦੇਸ਼ ਭਰ ਦੇ ਕਈ 37 ਐੱਨ.ਆਈ.ਟੀਜ਼ 'ਚ ਦੂਜੇ ਨੰਬਰ 'ਤੇ ਰਿਹਾ ਹੈ। ਸ਼ਿਖਰ ਦੀ ਇਸ ਸਫ਼ਲਤਾ 'ਤੇ ਹਰ ਕਿਸੇ ਨੂੰ ਮਾਣ ਹੋ ਰਿਹਾ ਹੈ। ਯੂ.ਪੀ. ਦੇ ਲਖਨਊ ਨਾਲ ਤਾਲੁੱਕ ਰੱਖਣ ਵਾਲੇ ਸ਼ਿਖਰ ਨੇ 2014 'ਚ ਇੱਥੇ ਦਾਖਲਾ ਲਿਆ ਸੀ ਅਤੇ ਪੜ੍ਹਾਈ 'ਚ ਸ਼ੁਰੂ ਤੋਂ ਹੀ ਹੁਸ਼ਿਆਰ ਰਿਹਾ। ਸ਼ਿਖਰ ਆਮ ਪਰਿਵਾਰ ਨਾਲ ਤਾਲੁੱਕ ਰੱਖਦਾ ਹੈ। ਉਸ ਦੇ ਪਿਤਾ ਰਾਜੇਸ਼ ਕੁਮਾਰ ਸ਼੍ਰੀਵਾਸਤਵ ਰੇਲਵੇ 'ਚ ਸਿਵਲ ਇੰਜੀਨੀਅਰ ਹੈ। ਮਾਤਾ ਵੰਦਨਾ ਸ਼੍ਰੀਵਾਸਤਵ ਹਾਊਸ ਵਾਈਫ ਹੈ। ਉਹ 2 ਭਰਾਵਾਂ 'ਚ ਛੋਟਾ ਹੈ। ਸ਼ੁਰੂ ਤੋਂ ਹੀ ਕੰਪਿਊਟਰ ਇੰਜੀਨੀਅਰਿੰਗ ਨੂੰ ਲੈ ਕੇ ਉਸ ਦੀ ਰੂਚੀ ਰਹੀ ਅਤੇ ਦਾਖਲਾ ਵੀ ਮਿਲਿਆ। ਸ਼ਿਖਰ ਇਸ ਪੈਕੇਜ ਦੇ ਮਿਲਣ ਨਾਲ ਬੇਹੱਦ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਉਹ ਪੈਕੇਜ ਨੂੰ ਹੁਣ ਜਨਤਕ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਸ ਲਈ ਕਈ ਤਕਨੀਕੀ ਸਮੱਸਿਆਵਾਂ ਆ ਸਕਦੀਆਂ ਹਨ। ਇਸ ਲਈ ਉਹ ਐੱਨ.ਆਈ.ਟੀ. ਦੇ ਟੀਚਰਜ਼ ਦਾ ਧੰਨਵਾਦੀ ਹੈ, ਜਿਨ੍ਹਾਂ ਦੀ ਮਿਹਨਤ ਨਾਲ ਉਹ ਇਸ ਮੁਕਾਮ 'ਤੇ ਪੁੱਜਿਆ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਆਮ ਪਰਿਵਾਰ 'ਚ ਵੱਡਾ ਹੋਇਆ ਹੈ ਪਰ ਉਸ ਨੇ ਮਾਤਾ-ਪਿਤਾ ਦੇ ਅਰਮਾਨਾਂ ਨੂੰ ਖੰਭ ਲਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ। ਉਹ ਅਜੇ ਅੰਤਿਮ ਸਾਲ ਦੇ ਇਸ ਸਮੈਸਟਰ ਦੀ ਪੜ੍ਹਾਈ ਨੂੰ ਬਿਹਤਰ ਤਰੀਕੇ ਨਾ ਪੂਰਾ ਕਰਨ ਦੀ ਰਾਹ 'ਤੇ ਹੈ। ਇਸ ਸਾਲ ਐੱਨ.ਆਈ.ਟੀ. ਦੇ ਤਿੰਨ ਹੋਰ ਵਿਦਿਆਰਥੀ ਵੀ ਬਿਹਤਰ ਪੈਕੇਜ 'ਚ ਆ ਗਏ ਹਨ। ਅਰਵਿੰਦ ਰਾਠੌੜ ਮੱਧ ਪ੍ਰਦੇਸ਼ ਨਾਲ ਤਾਲੁੱਕ ਰੱਖਣ ਵਾਲੇ ਵਿਦਿਆਰਥੀ ਨੂੰ ਵੀ ਕਰੀਬ 35 ਲੱਖ ਦਾ ਅਤੇ ਹਿਮਾਚਲ ਦੇ 2 ਵਿਦਿਆਰਥੀ ਜਿਨ੍ਹਾਂ 'ਚ ਸੂਰਜ ਭਾਰਦਵਾਜ ਅਤੇ ਅਨੰਨਿਯ ਮਹਾਜਨ ਸ਼ਾਮਲ ਹੈ, ਉਹ ਵੀ 35-35 ਲੱਖ ਦੇ ਪੈਕੇਜ ਜੁੜੇ ਹਨ। ਇਹ ਇਸ ਐੱਨ.ਆਈ.ਟੀ. ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪੈਕੇਜ ਹਨ।

More Leatest Stories