ਗੋਧਰਾ 'ਚ ਟ੍ਰੇਨ ਦੇ ਡਿੱਬੇ ਸਾੜਨ ਦੇ ਮਾਮਲੇ 'ਤੇ ਗੁਜਰਾਤ ਹਾਈ ਕੋਰਟ 'ਚ ਫੈਸਲਾ ਅੱਜ

Gurjeet Singh

9

October

2017

ਅਹਿਮਦਾਬਾਦ (— ਸਾਲ 2002 'ਚ ਗੋਧਰਾ 'ਚ ਟਰੇਨ ਦੇ ਡਿੱਬੇ ਸਾੜਨ ਦੇ ਮਾਮਲੇ 'ਚ ਐੱਸ.ਆਈ.ਟੀ. ਦੀ ਵਿਸ਼ੇਸ਼ ਅਦਾਲਤ ਵਲੋਂ ਆਰੋਪੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੇ ਬਰੀ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਅਪੀਲਾਂ 'ਤੇ ਗੁਜਰਾਤ ਹਾਈ ਕੋਰਟ ਸੋਮਵਾਰ ਨੂੰ ਆਪਣਾ ਫੈਸਲਾ ਸੁਣਾ ਸਕਦਾ ਹੈ। ਸਾਬਰਮਤੀ ਐਕਸਪ੍ਰੇਸ ਦੇ ਐੱਸ-6 ਡਿੱਬੇ ਨੂੰ 27 ਫਰਵਰੀ 2002 ਨੂੰ ਗੋਧਰਾ ਸਟੇਸ਼ਨ 'ਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਦੇ ਬਾਅਦ ਪੂਰੇ ਗੁਜਰਾਤ 'ਚ ਦੰਗੇ ਭੜਕ ਗਏ ਸਨ। ਇਸ ਡਿੱਬੇ 'ਚ 59 ਲੋਕ ਸਨ, ਜਿਸ 'ਚ ਜ਼ਿਆਦਾਤਰ ਅਯੋਧਿਆ ਤੋਂ ਪਰਤ ਰਹੇ 'ਕਾਰ ਸੇਵਕ' ਸਨ। ਐੱਸ.ਆਈ.ਟੀ. ਦੀ ਵਿਸ਼ੇਸ਼ ਅਦਾਲਤ ਨੇ ਇੱਕ ਮਾਰਚ 2011 ਨੂੰ ਇਸ ਮਾਮਲੇ 'ਚ 31 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦੋਂ ਕਿ 63 ਲੋਕਾਂ ਨੂੰ ਬਰੀ ਕਰ ਦਿੱਤਾ ਸੀ। 11 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦੋਂ ਕਿ 20 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਬਾਅਦ 'ਚ ਹਾਈ ਕੋਰਟ 'ਚ ਕਈ ਅਪੀਲਾਂ ਦਰਜ ਕਰ ਦੋਸ਼ ਨੂੰ ਸਿੱਧ ਕਰਨ ਲਈ ਚੁਣੌਤੀ ਦਿੱਤੀ ਗਈ, ਜਦੋਂ ਕਿ ਰਾਜ ਸਰਕਾਰ ਨੇ 63 ਲੋਕਾਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੈ। ਵਿਸ਼ੇਸ਼ ਅਦਾਲਤ ਪ੍ਰੌਸਿਕਿਊਸ਼ਨ ਦੀ ਇਨ੍ਹਾਂ ਦਲੀਲਾਂ ਨੂੰ ਮੰਨਦੇ ਹੋਏ 31 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀਆਂ ਨੂੰ ਹੱਤਿਆ ਦੀ ਕੋਸ਼ਿਸ਼ ਤੇ ਆਪਰਾਧਿਕ ਸਾਜਿਸ਼ ਦੀਆਂ ਧਾਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ।

More Leatest Stories