ਵਿਦੇਸ਼ੀ ਭਾਸ਼ਾਵਾਂ ਨਹੀਂ ਹੋਣਗੀਆਂ ਸਕੂਲਾਂ 'ਚ ਤ੍ਰੈਭਾਸ਼ੀ ਫਾਰਮੂਲੇ ਦਾ ਹਿੱਸਾ

Gurjeet Singh

9

October

2017

ਨਵੀਂ ਦਿੱਲੀ - ਸਕੂਲਾਂ 'ਚ ਅਗਲੇ ਵਿੱਦਿਅਕ ਸੈਸ਼ਨ ਨਾਲ ਤ੍ਰੈਭਾਸ਼ੀ ਫਾਰਮੂਲੇ 'ਚ ਜਰਮਨ ਅਤੇ ਫ੍ਰੈਂਚ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਸ਼ਾਮਲ ਨਹੀਂ ਹੋਣਗੀਆਂ। ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਸੀ. ਬੀ. ਐੱਸ. ਈ. ਨੂੰ ਕਿਹਾ ਹੈ ਕਿ ਵਿਦੇਸ਼ੀ ਭਾਸ਼ਾ ਪੜ੍ਹਨ ਦੇ ਇਛੁੱਕ ਵਿਦਿਆਰਥੀਆਂ ਨੂੰ ਇਸ ਨੂੰ ਚੌਥੀ ਜਾਂ ਪੰਜਵੀ ਭਾਸ਼ਾ ਦੇ ਵਿਸ਼ੇ ਦੇ ਰੂਪ 'ਚ ਚੁਣਨਾ ਚਾਹੀਦਾ ਹੈ। ਸੂਤਰਾਂ ਅਨੁਸਾਰ ਸੰਵਿਧਾਨ ਦੀ ਅੱਠਵੀਂ ਅਨੁਸੂਚੀ 'ਚ ਸ਼ਾਮਲ ਭਾਸ਼ਾਵਾਂ ਨੂੰ ਤ੍ਰੈਭਾਸ਼ੀ ਫਾਰਮੂਲੇ ਤਹਿਤ ਪੜ੍ਹਾਇਆ ਜਾਣਾ ਚਾਹੀਦਾ ਹੈ, ਜਦਕਿ ਸ਼ੁੱਧ ਰੂਪ ਨਾਲ ਵਿਦੇਸ਼ੀ ਭਾਸ਼ਾਵਾਂ ਨੂੰ ਚੌਥੀ ਭਾਸ਼ਾ ਦੇ ਤੌਰ 'ਤੇ ਪੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀ. ਬੀ. ਐੱਸ. ਈ. ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਅਗਲੇ ਸਿੱਖਿਅਕ ਸੈਸ਼ਨ 'ਚ ਬਦਲਾਅ ਕੰਮ 'ਚ ਲਿਆਂਦੇ ਜਾਣਗੇ।

More Leatest Stories