ਕੇਜਰੀਵਾਲ ਦਾ ਕੇਂਦਰ ਨੂੰ ਖੱਤ, ਮੈਟਰੋ ਦਾ ਅੱਧਾ ਖਰਚ ਚੁੱਕਣ ਨੂੰ ਤਿਆਰ ਦਿੱਲੀ ਸਰਕਾਰ

Gurjeet Singh

9

October

2017

ਨਵੀਂ ਦਿੱਲੀ— ਦਿੱਲੀ ਸਰਕਾਰ ਦਿੱਲੀ ਮੈਟਰੋ ਦੇ ਵਧਣ ਜਾ ਰਹੇ ਕਿਰਾਏ ਨੂੰ ਰੋਕਣ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ। ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ ਵੀ ਲਿਖੀ। ਇਸ 'ਚ ਉਨ੍ਹਾਂ ਨੇ ਲਿਖਿਆ ਕਿ ਮੈਟਰੋ ਦੇ ਘਾਟੇ ਦਾ ਅੱਧਾ ਭਾਰ ਦਿੱਲੀ ਸਰਕਾਰ ਚੁੱਕਣ ਨੂੰ ਤਿਆਰ ਹੈ। ਬਾਕੀ ਬਚੀ 50 ਫੀਸਦੀ ਹਿੱਸੇਦਾਰੀ ਕੇਂਦਰ ਸਰਕਾਰ ਵਹਿਨ ਕਰੇ। ਸੀ.ਐੱਮ. ਦੀ ਚਿੱਠੀ ਤੋਂ ਸਾਫ਼ ਹੈ ਕਿ ਦਿੱਲੀ ਸਰਕਾਰ 500 ਕਰੋੜ ਰੁਪਏ ਦੇਣ ਲਈ ਰਾਜੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੈਟਰੋ ਦੇ ਕਿਰਾਏ 'ਚ ਪ੍ਰਸਤਾਵਿਤ ਇਜ਼ਾਫੇ ਨੂੰ ਕਾਨੂੰਨ ਸਹਿਮਤੀ ਦੱਸਦੇ ਹੋਏ ਕਿਹਾ ਸੀ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਰਾਏ 'ਚ ਵਾਧੇ ਨੂੰ ਰੋਕਣਾ ਚਾਹੁੰਦੇ ਹਨ ਤਾਂ ਦਿੱਲੀ ਸਰਕਾਰ ਨੂੰ ਮੈਟਰੋ ਪਰਿਚਾਲਨ (ਓਪਰੇਟਿੰਗ) 'ਚ ਹਰ ਸਾਲ ਹੋਣ ਵਾਲੇ 3 ਹਜ਼ਾਰ ਕਰੋੜ ਦੀ ਭਰਪਾਈ ਕਰਨੀ ਹੋਵੇਗੀ। ਪੁਰੀ ਨੇ ਕੇਜਰੀਵਾਲ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਦਿੱਲੀ ਮੈਟਰੋ ਐਕਟ ਪ੍ਰਸਤਾਵਿਤ ਕਿਰਾਏ 'ਚ ਵਾਧੇ ਨੂੰ ਰੋਕਣ ਦੀ ਇਜਾਜ਼ਤ ਨਹੀਂ ਦਿੰਦਾ ਹੈ।

More Leatest Stories