ਮਾਨਸੂਨ ਸੈਸ਼ਨ ਅੱਜ ਤੋਂ, ਇਨ੍ਹਾਂ ਮੁੱਦਿਆ 'ਤੇ ਸਰਕਾਰ ਨੂੰ ਘੇਰੇਗਾ ਵਿਰੋਧੀ ਧਿਰ

Gurjeet Singh

17

July

2017

ਨਵੀਂ ਦਿੱਲੀ— ਸੰਸਦ ਦਾ ਅੱਜ ਤੋਂ ਸ਼ੁਰੂ ਹੋ ਰਿਹਾ ਸੈਸ਼ਨ ਹੰਗਾਮੇਦਾਰ ਰਹੇਗਾ, ਜਿੱਥੇ ਇਕ ਦਿਨ ਪਹਿਲਾਂ ਅੱਜ ਵਿਰੋਧੀ ਦਲਾਂ ਨੇ ਕਿਹਾ ਕਿ ਉਹ ਇਸ ਸੈਸ਼ਨ ਦੌਰਾਨ ਗਊ ਰੱਖਿਆ ਨਾਲ ਜੁੜੇ ਘਟਨਾ ਚੱਕਰ, ਕਸ਼ਮੀਰ ਘਾਟੀ 'ਚ ਤਣਾਅ ਵਰਗੇ ਮੁੱਦਿਆਂ ਨੂੰ ਚੁੱਕਣਗੇ, ਨਾਲ ਹੀ ਸਦਨ 'ਚ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਅਮਲੀਜਾਮਾ ਪਵਾਉਣ ਦੀ ਮੰਗ ਕਰਨਗੇ। ਸਰਕਾਰ ਨੇ ਸੈਸ਼ਨ ਤੋਂ ਪਹਿਲਾਂ ਪਾਰਟੀ ਬੈਠਕ ਬੁਲਾਈ ਹੈ ਅਤੇ ਸਦਨ ਦੀ ਕਾਰਵਾਈ ਸਚਾਰੂ ਰੂਪ ਨਾਲ ਚਲਾਉਣ ਦੇ ਬਾਰੇ 'ਚ ਸਹਿਯੋਗ ਮੰਗਿਆ ਹੈ। ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ, ਕੇਂਦਰੀ ਮੰਤਰੀ ਅਰੁਣ ਜੇਤਲੀ, ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਮਾਕਪਾ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਵਰਗੇ ਨੇਤਾ ਮੌਜੂਦ ਸੀ।

More Leatest Stories