ਪਾਕਿਸਤਾਨ ਨੇ ਕੀਤਾ ਜੰਗਬੰਦੀ ਦਾ ਉਲੰਘਣ, 1ਜ਼ਖਮੀ

Gurjeet Singh

17

July

2017

ਸ਼੍ਰੀਨਗਰ— ਪਾਕਿਸਤਾਨ ਨੇ ਇਕ ਵਾਰ ਫਿਰ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦਿੰਦੇ ਹੋਏ ਐਲ.ਓ.ਸੀ ਦੇ ਨਾਲ ਲੱੱਗਦੇ ਇਲਾਕਿਆਂ 'ਚ ਭਾਰੀ ਗੋਲਾਬਾਰੀ ਕੀਤੀ ਹੈ। ਪਾਕਿਸਤਾਨ ਨੇ ਜੰਗਬੰਦੀ ਦਾ ਉਲੰਘਣ ਕਰਦੇ ਹੋਏ ਸੋਮਵਾਰ ਸਵੇਰੇ ਐਲ.ਓ.ਸੀ ਦੇ ਨਾਲ ਲੱਗਦੇ ਪੁੰਛ ਸੈਕਟਰ ਦੇ ਬਾਲਾਕੋਟ ਇਲਾਕੇ 'ਚ ਅਤੇ ਰਾਜੌਰੀ ਦੇ ਮੰਜਾਕੋਟ ਏਰੀਏ 'ਚ ਗੋਲੀਬਾਰੀ 'ਚ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਨੂੰ ਸਥਾਨਕ ਹਸਪਤਾਲ ਲੈ ਜਾਇਆ ਗਿਆ ਹੈ। ਗੋਲੀਬਾਰੀ ਦੇ ਚੱਲਦੇ ਐਲ.ਓ.ਸੀ ਦੇ ਨਾਲ ਲੱਗਦੇ ਜਿੰਨੇ ਵੀ ਸਕੂਲ ਹਨ, ਉਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਬੰਦ ਕਰ ਦਿੱਤਾ ਗਿਆ ਹੈ। ਗੋਲੀਬਾਰੀ ਹੁਣ ਤੱਕ ਜਾਰੀ ਹੈ।

More Leatest Stories