ਆਂਗਨਵਾੜੀ ਵਰਕਰਾਂ ਨੇ ਲਗਾਏ ਨਾਅਰੇ, ''ਕੇਜਰੀਵਾਲ ਭਗੌੜਾ ਹੈ''

Gurjeet Singh

13

July

2017

ਨਵੀਂ ਦਿੱਲੀ— ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਨੇੜੇ ਆਂਗਨਵਾੜੀ ਵਰਕਰਾਂ ਨੇ ਜੋਰਦਾਰ ਪ੍ਰਦਸ਼ਨ ਕੀਤਾ। ਭਾਰੀ ਮਾਤਰਾ 'ਚ ਪਹੁੰਚੀਆਂ ਔਰਤਾਂ ਨੇ ਤਾੜੀਆਂ ਮਾਰ ਪ੍ਰਦਸ਼ਨ ਕਰਦੇ ਹੋਏ ਕੇਜਰੀਵਾਲ ਨੂੰ ਭਗੌੜਾ ਆਖਿਆ। ਉਨ੍ਹਾਂ ਨੇ 'ਸਾਡੀਆ ਮੰਗਾਂ ਪੂਰੀਆਂ ਕਰੋ' ਦੇ ਨਾਅਰੇ ਵੀ ਲਗਾਏ। ਹਜ਼ਾਰਾਂ ਦੀ ਗਿਣਤੀ 'ਚ ਇਕੱਠੀਆਂ ਹੋਈਆਂ ਇਨ੍ਹਾਂ ਆਂਗਨਵਾੜੀ ਵਰਕਰਾਂ ਨੇ ਤੇਜ਼ ਗਰਮੀ ਅਤੇ ਧੁੱਪ ਦੀ ਪਰਵਾਹ ਨਾ ਕਰਦੇ ਹੋਏ ਕੇਜਰੀਵਾਲ ਸਰਕਾਰ 'ਤੇ ਆਪਣੀ ਕਾਫੀ ਭੜਾਸ ਕੱਢੀ। ਦੱਸਣਯੋਗ ਹੈ ਕਿ ਇਹ ਵਰਕਰਾਂ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਨਾਲ ਹੀ ਆਪਣੀ ਤਨਖਾਹ ਨੂੰ ਲੈ ਕੇ ਵੀ ਕੁਝ ਦਿਨਾਂ ਤੋਂ ਧਰਨਾ ਪ੍ਰਦਸ਼ਨ ਕਰ ਰਹੀਆਂ ਹਨ।

More Leatest Stories