ਮੁੜ ਮੁਸ਼ਕਿਲਾਂ 'ਚ ਫਸੇ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ, ਵਡੋਦਰਾ ਦੀ ਅਦਾਲਤ ਨੇ ਇਸ ਮਾਮਲੇ 'ਚ ਭੇਜਿਆ ਸੰਮਨ

Gurjeet Singh

13

July

2017

ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ 'ਰਈਸ' ਦੇ ਪ੍ਰਚਾਰ ਦੇ ਸਿਲਸਿਲੇ 'ਚ ਉਨ੍ਹਾਂ ਦੀ ਟਰੇਨ ਯਾਤਰਾ ਦੌਰਾਨ ਸਟੇਸ਼ਨ 'ਤੇ ਮਚੀ ਭੱਜ ਦੌੜ 'ਚ ਇਕ ਵਿਅਕਤੀ ਦੀ ਮੌਤ ਹੋ ਸੀ। ਵਡੋਦਰਾ ਦੀ ਇਕ ਅਦਾਲਤ ਨੇ ਬੀਤੇ ਮੰਗਲਵਾਰ ਨੂੰ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਨੂੰ ਇਥੇ ਰੇਲਵੇ ਸਟੇਸ਼ਨ 'ਤੇ ਮਚੀ ਭੱਜ ਦੌੜ ਦੀ ਇਕ ਘਟਨਾ ਨੂੰ ਲੈ ਕੇ ਸੰਮਨ ਜਾਰੀ ਕੀਤਾ ਹੈ। ਨਿਆਇਕ ਮੈਜਿਸਟਰੇਟ ਐੱਸ. ਪੀ. ਦਵੇ ਦੀ ਅਦਾਲਤ ਨੇ ਸ਼ਾਹਰੁਖ ਨੂੰ ਸੀ. ਆਰ. ਪੀ. ਸੀ. ਦੀ ਧਾਰਾ 204 ਦੇ ਤਹਿਤ ਸੰਮਨ ਜਾਰੀ ਕੀਤਾ ਹੈ। ਅਦਾਲਤ ਨੇ ਇਸ ਗੱਲ ਨੂੰ ਧਿਆਨ 'ਚ ਲਿਆ ਕਿ ਮਾਮਲੇ 'ਚ ਉਨ੍ਹਾਂ ਦੇ ਖਿਲਾਫ ਕਾਰਵਾਈ ਨੂੰ ਅੱਗੇ ਵਧਾਉਣ ਦੇ ਯਤਨਾਂ ਦਾ ਆਧਾਰ ਹੈ। ਅਦਾਲਤ ਨੇ ਉਨ੍ਹਾਂ ਨੂੰ 27 ਜੁਲਾਈ ਨੂੰ ਅਦਾਲਤ 'ਚ ਮੌਜੂਦ ਹੋਣ ਦਾ ਆਦੇਸ਼ ਦਿੱਤਾ। ਜਤਿੰਦਰ ਸੋਲੰਕੀ ਨਾਂ ਦੇ ਵਿਅਕਤੀ ਨੇ ਸ਼ਾਹਰੁਖ ਖਿਲਾਫ ਇਕ ਨਿਜੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਸੋਲੰਕੀ ਦੀ ਸ਼ਿਕਾਇਤ ਲੈਣ ਤੇ ਸ਼ਾਹਰੁਖ ਖਿਲਾਫ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਹ ਅਦਾਲਤ 'ਚ ਗਏ। ਸੋਲੰਕੀ ਦੇ ਵਕੀਲ ਜੁਨੇਦ ਸੈਅਦ ਨੇ ਦਲੀਲ ਦਿੱਤੀ ਕਿ ਸ਼ਾਹਰੁਖ ਨੇ ਜੋ ਲਾਪਰਵਾਹੀ ਦਿਖਾਈ, ਉਸ ਨਾਲ ਹੜਕੰਪ ਮਚ ਗਈ ਅਤੇ ਰੇਲਵੇ ਸਟੇਸ਼ਨ 'ਤੇ ਜਨਤਕ ਸੰਪਤੀ ਨੂੰ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾ ਗੁਜਰਾਤ ਹਾਈ ਕੋਰਟ ਨੇ ਰੇਲਵੇ ਪੁਲਸ ਦੁਆਰਾ ਇਸ ਮੁੱਦੇ 'ਤੇ ਜਾਰੀ ਕੀਤੇ ਗਏ ਸੰਮਨ 'ਤੇ ਰੋਕ ਲਾ ਦਿੱਤੀ ਸੀ। ਹਾਈ ਕੋਰਟ ਨੇ ਕਿਹਾ ਸੀ ਕਿ '' ਦੇ ਤਹਿਤ ਅਜਿਹੇ ਵਿਅਕਤੀ ਦੇ ਖਿਲਾਫ ਸੰਮਨ ਜਾਰੀ ਨਹੀਂ ਕੀਤਾ ਜਾ ਸਕਦਾ, ਜੋ ਘਟਨਾ ਦੇ ਸਮੇਂ ਪੁਲਸ ਸਟੇਸ਼ਨ ਦੀ ਸੀਮਾ ਤੋਂ ਬਾਹਰ ਸੀ। ਦੱਸ ਦਈਏ ਕਿ 23 ਜਨਵਰੀ ਨੂੰ ਸ਼ਾਹਰੁਖ ਖਾਨ ਆਪਣੀ ਫਿਲਮ 'ਰਈਸ' ਦੇ ਪ੍ਰਮੋਸ਼ਨ ਲਈ ਮੁੰਬਈ ਤੋਂ ਦਿੱਲੀ ਟਰੇਨ 'ਚ ਸਫਰ ਕਰ ਰਹੇ ਸੀ। ਵਡੋਦਰਾ ਸਟੇਸ਼ਨ 'ਤੇ ਸ਼ਾਹਰੁਖ ਖਾਨ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਮੌਜੂਦ ਸੀ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

More Leatest Stories