ਅੱਤਵਾਦੀ ਕਰਦੇ ਰਹਿਣ ਹਮਲਾ, ਮੇਰੇ ਪਤੀ ਅਮਰਨਾਥ ਜਾਂਦੇ ਰਹਿਣਗੇ

Gurjeet Singh

13

July

2017

ਸੂਰਤ— ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰੀਆਂ ਦੀ ਬੱਸ 'ਤੇ ਹੋਏ ਅੱਤਵਾਦੀ ਹਮਲੇ 'ਚ ਜਿੱਥੇ 7 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਉੱਥੇ ਹੀ ਬੱਸ ਡਰਾਈਵਰ ਸਲੀਮ ਹੋਰ 49 ਯਾਤਰੀਆਂ ਦੀ ਜਾਨ ਬਚਾ ਕੇ ਦੇਸ਼ ਦੀ ਹੀਰੋ ਬਣ ਗਏ ਹਨ। ਸਲੀਮ ਦੀ ਇਸ ਬਹਾਦਰੀ 'ਤੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਸਗੋਂ ਪੂਰੇ ਦੇਸ਼ ਨੂੰ ਮਾਣ ਹੈ। ਇਸ ਦਰਮਿਆਨ ਸਲੀਮ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਹੈ ਕਿ ਉਹ ਅਮਰਨਾਥ ਯਾਤਰਾ 'ਤੇ ਸ਼ਰਧਾਲੂਆਂ ਨੂੰ ਹਮੇਸ਼ਾ ਲੈ ਕੇ ਜਾਂਦੇ ਰਹਿਣਗੇ। ਸਲੀਮ ਦੀ ਪਤਨੀ ਨੇ ਕਿਹਾ,''ਮੇਰੇ ਪਤੀ ਨੇ ਕਈ ਅਮਰਨਾਥ ਸ਼ਰਧਾਲੂਆਂ ਦੀ ਜਾਨ ਬਚਾਈ ਹੈ, ਮੈਨੂੰ ਇਨ੍ਹਾਂ 'ਤੇ ਮਾਣ ਹੈ। ਭਾਵੇਂ ਹੀ ਹੋਰ ਹਮਲੇ ਹੁੰਦੇ ਰਹਿਣ, ਮੈਂ ਉਦੋਂ ਵੀ ਉਨ੍ਹਾਂ ਨੂੰ ਅਮਰਨਾਥ ਯਾਤਰੀਆਂ ਨਾਲ ਭੇਜਾਂਗੀ।'' ਸਲੀਮ ਦੇ ਪਰਿਵਾਰ ਮਹਾਰਾਸ਼ਟਰ ਦੇ ਪੀਪਲਖੇੜਾ ਦਾ ਰਹਿਣ ਵਾਲਾ ਹੈ।

More Leatest Stories