ਸਾਊਦੀ ਅਰਬ 'ਚ 11 ਭਾਰਤੀ ਜ਼ਿੰਦਾ ਸੜੇ, ਸੁਸ਼ਮਾ ਸਵਰਾਜ ਨੇ ਟਵਿੱਟਰ 'ਤੇ ਦਿੱਤੀ ਜਾਣਕਾਰੀ

Gurjeet Singh

13

July

2017

ਦੁਬਈ/ਨਵੀਂ ਦਿੱਲੀ— ਸਾਊਦੀ ਅਰਬ ਦੇ ਨਜਰਾਨ ਖੇਤਰ ਵਿਚ ਇਕ ਮਕਾਨ ਵਿਚ ਅੱਗ ਲੱਗ ਜਾਣ ਨਾਲ ਉਸ ਵਿਚ ਰਹਿ ਰਹੇ ਘੱਟ ਤੋਂ ਘੱਟ 11 ਭਾਰਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਵਿਚ ਜਾਰੀ ਖਬਰਾਂ ਮੁਤਾਬਕ ਸਾਊਦੀ ਨਾਗਕਿਰ ਸੁਰੱਖਿਆ ਨੇ ਦੱਸਿਆ ਕਿ ਦੱਖਣੀ ਨਜਰਾਨ ਸਥਿਤ ਮਕਾਨ ਵਿਚ ਅੱਗ ਲੱਗਣ ਨਾਲ 11 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਹ ਸਾਰੇ ਭਾਰਤ-ਬੰਗਲਾਦੇਸ਼ ਤੋਂ ਹਨ। ਜ਼ਖਮੀਆਂ ਵਿਚ ਚਾਰ ਭਾਰਤ ਤੋਂ ਹਨ। ⊗Ads by Datawrkz I am aware of the fire tragedy in Najran in which we have lost 10 Indian nationals and six injured are in the hospital. /1 https://t.co/feOTqPnn2E — Sushma Swaraj (@SushmaSwaraj) July 12, 2017 ਸਾਊਦੀ ਅਧਿਕਾਰੀਆਂ ਮੁਤਾਬਕ ਇਸ ਘਰ ਵਿਚ ਇਕ ਵੀ ਬਾਰੀ ਨਹੀਂ ਸੀ, ਜਿਸ ਨਾਲ ਧੂੰਆਂ ਬਾਹਰ ਨਿਕਲ ਪਾਉਂਦਾ। ਉਨ੍ਹਾਂ ਕਿਹਾ ਕਿ ਸਾਰੇ ਮਜ਼ਦੂਰਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੇਦਾਹ ਸਥਿਤ ਭਾਰਤੀ ਵਣਜ ਦੂਤਾਘਰ ਦੇ ਅਧਿਕਾਰੀ ਘਟਨਾ ਤੋਂ ਬਾਅਦ ਨਜਰਾਨ ਜਾ ਰਹੇ ਹਨ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਮੈਨੂੰ ਨਜਰਾਨ ਵਿਚ ਅੱਗ ਦੀ ਘਟਨਾ ਦਾ ਪਤਾ ਲੱਗਿਆ ਹੈ, ਜਿਸ ਵਿਚ ਅਸੀਂ 11 ਭਾਰਤੀ ਨਾਗਰਿਕਾਂ ਨੂੰ ਗੁਆ ਦਿੱਤਾ ਅਤੇ ਜ਼ਖਮੀ ਹਸਪਤਾਲ ਵਿਚ ਹਨ। I have spoken to Consul General Jeddah. Najran is 900 Kms from Jeddah. Our staff is rushing by the first flight available. /2 — Sushma Swaraj (@SushmaSwaraj) July 12, 2017 ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੇ ਕੌਸਲੇਟ ਜਨਰਲ ਨਜਰਾਨ ਦੇ ਗਰਵਨਰ ਨਾਲ ਸੰਪਰਕ ਵਿਚ ਹਨ। ਉਹ ਨਿਯਮਿਤ ਰੂਪ ਨਾਲ ਤਾਜ਼ਾ ਜਾਣਕਾਰੀ ਦੇ ਰਹੇ ਹਨ। ਵਿਦੇਸ਼ ਮੰਤਰੀ ਦੀ ਇਹ ਪ੍ਰਤੀਕਿਰਿਆ ਉਦੋਂ ਆਈ, ਜਦੋਂ ਵਿਦਿਆ ਐਸ ਨਾਂ ਦੀ ਇਕ ਔਰਤ ਨੇ ਘਟਨਾ ਵਿਚ ਮਾਰੇ ਗਏ ਇਕ ਆਦਮੀ ਦੀ ਲਾਸ਼ ਨੂੰ ਵਾਪਸ ਸਵਦੇਸ਼ ਲਿਆਉਣ ਵਿਚ ਮੰਤਰੀ ਦੀ ਮਦਦ ਮੰਗੀ। ਸ਼ੁਰੂਆਤੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। 2015 ਵਿਚ ਜਾਰੀ ਅੰਕੜਿਆਂ ਮੁਤਾਬਕ ਸਾਊਦੀ ਅਰਬ ਵਿਚ ਲਗਭਗ 90 ਲੱਖ ਵਿਦੇਸ਼ੀ ਕਾਮਗਾਰ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੱਖਣੀ ਏਸ਼ੀਆ ਤੋਂ ਹਨ। Our Consul General is in touch with the Governor of Najran. He is updating me on regular basis. /3 — Sushma Swaraj (@SushmaSwaraj) July 12, 2017

More Leatest Stories