ਅੱਤਵਾਦੀ ਹਮਲਾ: ਡਰਾਈਵਰ ਦੀ ਬਹਾਦਰੀ ਨਾਲ ਬਚੀਆਂ ਕਈ ਜ਼ਿੰਦਗੀਆਂ! >

Gurjeet Singh

11

July

2017

ਜੰਮੂ— ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅਮਰਨਾਥ ਯਾਤਰੀਆਂ ਦੀ ਬੱਸ 'ਤੇ ਹੋਏ ਅੱਤਵਾਦੀ ਹਮਲੇ 'ਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 19 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਨੂੰ ਬਿਆਨ ਕਰਦੇ ਹੋਏ ਬੱਸ 'ਚ ਸਵਾਰ ਵਲਸਾਡ ਦੇ ਯੋਗੇਸ਼ ਪ੍ਰਜਾਪਤੀ ਨੇ ਦੱਸਿਆ,''ਅਸੀਂ ਅਮਰਨਾਥ ਦੇ ਦਰਸ਼ਨ ਕਰ ਕੇ ਵਾਪਸ ਆ ਰਹੇ ਸਨ। ਸ਼੍ਰੀਨਗਰ ਤੋਂ ਸਾਡੀ ਬੱਸ ਸ਼ਾਮ ਨੂੰ 5 ਵਜੇ ਨਿਕਲੀ ਸੀ ਪਰ 2 ਘੰਟਿਆਂ ਦੇ ਸਫ਼ਰ ਤੋਂ ਬਾਅਦ ਅਨੰਤਨਾਗ ਤੋਂ 2 ਕਿਲੋਮੀਟਰ ਪਹਿਲਾਂ ਸਾਡੀ ਬੱਸ ਖਰਾਬ ਹੋ ਗਈ। ਇਸ ਤੋਂ ਬਾਅਦ ਜਿਵੇਂ ਹੀ ਸਾਡੀ ਬੱਸ ਚੱਲਣ ਨੂੰ ਤਿਆਰ ਹੋਈ ਤਾਂ ਬੱਸ ਦੀਆਂ ਖਿੜਕੀਆਂ 'ਤੇ ਭੰਨ-ਤੋੜ ਗੋਲੀਆਂ ਚੱਲਣ ਲੱਗੀਆਂ। ਸਾਡੇ ਡਰਾਈਵਰ ਸਲੀਮ ਨੇ ਇਸ ਤੋਂ ਬਾਅਦ ਵੀ ਬੱਸ ਨਹੀਂ ਰੋਕੀ ਅਤੇ ਬਹਾਦਰੀ ਨਾਲ ਚਲਾਉਂਦਾ ਰਿਹਾ, ਜਦੋਂ ਕਿ ਅੱਤਵਾਦੀ ਮਿਲਟਰੀ ਕੈਂਪ ਪੁੱਜਣ ਤੱਕ ਬੱਸ 'ਚ ਗੋਲੀਆਂ ਦਾਗ਼ਦੇ ਰਹੇ।'ਪ੍ਰਜਾਪਤੀ ਨੇ ਕਿਹਾ,''ਫੌਜ ਨੇ ਸਾਨੂੰ ਬਚਾਉਣ ਦਾ ਕੰਮ ਕੀਤਾ ਪਰ ਇਸ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਹ ਇਕ ਚਮਤਕਾਰ ਹੀ ਹੈ ਕਿ ਬਾਕੀ ਲੋਕ ਜ਼ਿੰਦਾ ਹਨ ਅਤੇ ਜਲਦੀ ਹੀ ਘਰ ਵਾਪਸ ਆਉਣਗੇ। ਬੱਸ ਗੁਜਰਾਤ ਦੇ ਵਲਸਾਡ ਤੋਂ ਗਈ ਸੀ ਅਤੇ ਸਾਰੇ ਯਾਤਰੀ ਗੁਜਰਾਤ ਦੇ ਹੀ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਸ਼ਰਾਇਣ ਬੋਰਡ 'ਚ ਰਜਿਸਟਰਡ ਵੀ ਨਹੀਂ ਸੀ। ਸੁਰੱਖਿਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਯਾਤਰੀ 2 ਦਿਨ ਪਹਿਲਾਂ ਹੀ ਅਮਰਨਾਥ ਯਾਤਰਾ ਪੂਰਾ ਕਰ ਚੁਕੇ ਸਨ ਅਤੇ ਪਿਛਲੇ 24 ਘੰਟਿਆਂ ਤੋਂ ਸ਼੍ਰੀਨਗਰ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਘੁੰਮ ਰਹੇ ਸਨ।

More Leatest Stories