BMC ਵਲੋਂ ਕਲੀਨਚਿੱਟ ਮਿਲਣ 'ਤੇ ਜਦੋਂ ਅਨੁਸ਼ਕਾ ਨੇ ਚੁੱਕਿਆ ਸੈਲੀਬ੍ਰੇਟੀ ਹੋਣ ਦਾ ਫਾਇਦਾ!

Gurjeet Singh

11

July

2017

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਬਾਂਬੇ ਮਿਊਨੀਸੀਪਲ ਕਾਰਪੋਰੇਸ਼ਨ ਨੇ ਖੁਦ ਹੀ ਕਲੀਨਚਿੱਟ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਬੀ. ਐੱਮ. ਸੀ. ਨੇ ਅਪ੍ਰੈਲ 'ਚ 'ਫਿਲੌਰੀ' ਸਟਾਰ ਨੂੰ ਬਿਲਡਿੰਗ 'ਚ ਇਕ ਇਲੈਕਟ੍ਰਿਕ ਬਾਕਸ ਲਗਾਉਣ ਦੇ ਸਿਲਸਿਲੇ 'ਚ ਨੋਟਿਸ ਭੇਜਿਆ ਸੀ। ਮਾਮਲਾ ਇਹ ਹੈ ਕਿ ਅਨੁਸ਼ਕਾ ਦੇ ਗੁਆਂਢੀਆਂ ਨੇ ਇਹ ਦੋਸ਼ ਲਗਾਉਂਦੇ ਹੋਏ ਬੀ. ਐੱਮ. ਸੀ. 'ਚ ਸ਼ਿਕਾਇਤ ਕੀਤੀ ਸੀ ਕਿ ਅਨੁਸ਼ਕਾ ਸ਼ਰਮਾ ਦੇ ਪਰਿਵਾਰ ਨੇ ਬਿਨਾਂ ਸੋਸਾਇਟੀ ਦੀ ਇਜਾਜ਼ਤ ਦੇ ਇਲੈਕਟ੍ਰਿਕ ਬਾਕਸ ਲਗਵਾਇਆ ਹੈ। ਗੁਆਂਢੀਆਂ ਨੇ ਇਹ ਵੀ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਨਾਲ ਕਦੀ ਵੀ ਬਿਲਡਿੰਗ 'ਚ ਅੱਗ ਲੱਗ ਸਕਦੀ ਹੈ। ਇਸ ਰਿਪੋਰਟ ਮੁਤਾਬਕ ਅਨੁਸ਼ਕਾ ਸ਼ਰਮਾ ਵਰਸੋਵਾ ਦੀ ਬਦਰੀਨਾਥ ਬਿਲਡਿੰਗ ਦੇ 20ਵੀਂ ਮੰਜ਼ਿਲ 'ਤੇ ਰਹਿੰਦੀ ਹੈ ਅਤੇ ਉਨ੍ਹਾਂ ਦੇ ਗੁਆਂਢੀ ਸੁਨੀਲ ਬਤਰਾ ਇਸ ਬਿਲਡਿੰਗ 'ਚ 16ਵੇਂ ਅਤੇ 17ਵੇਂ ਫਲੋਰ ਦੇ ਮਾਲਕ ਹੈ। ਬਤਰਾ ਨੇ ਬੀ. ਐੱਮ. ਸੀ. 'ਚ ਸ਼ਿਕਾਇਤ ਦਰਜ ਕਰਾਈ ਹੈ। ਸੁਨੀਲ ਨੇ ਕਿਹਾ ਸੀ ਕਿ ਅਨੁਸ਼ਕਾ ਨੇ ਆਪਣੇ ਘਰ ਦੇ ਬਾਹਰ ਜੋ ਵੱਡਾ ਬਾਕਸ ਲਗਾ ਦਿੱਤਾ ਹੈ, ਉਸ 'ਚੋਂ ਫਲੋਰ ਦੇ ਨਾਲ-ਨਾਲ ਸੈਂਟਰਲ ਏਸੀ ਦੀ ਵਾਇਰਿੰਗ ਵੀ ਹੋ ਕੇ ਜਾਂਦੀ ਹੈ। ਸੁਨੀਲ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਹ ਫਾਇਰ ਬ੍ਰਿਗੇਡ ਨਿਯਮਾਂ ਦੀ ਉਲੰਘਣਾ ਹੈ ਅਤੇ ਹਾਈਕੋਰਟ ਦੇ ਵੀ ਨਿਰਦੇਸ਼ ਹਨ ਕਿ ਕਾਮਨ ਰਸਤੇ 'ਚ ਕਿਸੀ ਪ੍ਰਕਾਰ ਦੀ ਰੁਕਾਵਟ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ ਸ਼ਿਕਾਇਤ 'ਤੇ ਬੀ. ਐੱਮ. ਸੀ. ਨੇ ਬਿਲਡਿੰਗ ਦਾ ਨਿਰੀਖਣ ਕੀਤਾ, ਜਿਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੂੰ ਨੋਟਿਸ ਭੇਜ ਕੇ ਬਾਕਸ ਲਗਵਾਉਣ 'ਤੇ ਇਤਰਾਜ਼ ਜਤਾਇਆ ਗਿਆ ਪਰ 2 ਮਹੀਨਿਆਂ ਬਾਅਦ ਹੀ ਮਾਮਲਾ ਪਲਟ ਗਿਆ ਹੈ। ਬੀ. ਐੱਮ. ਸੀ. ਦੇ ਸਹਾਇਕ ਇੰਜੀਨੀਅਰ (ਬਿਲਡਿੰਗ ਐਂਡ ਫੈਕਟਰੀ ਡਿਪਾਰਟਮੈਂਟ) ਨੇ ਬਤਰਾ ਨੂੰ ਲਿਖਿਆ ਹੈ ਕਿ ਬਿਜਲੀ ਦਾ ਬਕਸਾ ਅਨੁਸ਼ਕਾ ਦੇ ਘਰ ਦੀ ਕੰਧ 'ਤੇ ਹੈ ਅਤੇ ਜਿਸ ਰਸਤੇ ਨੂੰ ਸ਼ਿਕਾਇਤ 'ਚ ਕਾਮਨ ਪੈਸੇਜ ਦੱਸਿਆ ਗਿਆ ਹੈ, ਉਹ ਅਨੁਸ਼ਕਾ ਦੇ ਪਿਤਾ ਦੀ ਜਾਇਦਾਦ ਹੈ। ਉੱਥੇ ਦੂਜੇ ਪਾਸੇ ਇਸ ਜਵਾਬ ਤੋਂ ਅਨੁਸ਼ਕਾ ਦੇ ਗੁਆਂਢੀ ਸੁਨੀਲ ਸੰਤੁਸ਼ਟ ਨਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਨੁਸ਼ਕਾ ਨੂੰ ਸੈਲੀਬ੍ਰੇਟੀ ਹੋਣ ਦਾ ਫਾਇਦਾ ਮਿਲ ਰਿਹਾ ਹੈ।

More Leatest Stories