ਵਿਆਹ ਪ੍ਰੋਗਰਾਮ ਤੋਂ ਵਾਪਸ ਆਉਂਦੇ ਸਮੇਂ ਖੱਡ ਵਿੱਚ ਡਿੱਗੀ ਕਾਰ, 1 ਦੀ ਮੌਤ

Gurjeet Singh

11

July

2017

ਮੰਡੀ— ਮੰਡੀ ਜ਼ਿਲਾ ਦੇ ਝਟਿੰਗਰੀ ਪਿੰਡ ਨੇੜੇ ਇਕ ਕਾਰ ਖੱਡ 'ਚ ਡਿੱਗ ਗਈ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋ ਗਏ। ਹਾਦਸਾ ਸੋਮਵਾਰ ਸ਼ਾਮ ਕਰੀਬ 8.30 ਵਜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸਵਾਰ ਸਾਰੇ ਲੋਕ ਉਰਲਾ ਦੇ ਰਹਿਣ ਵਾਲੇ ਹਨ ਅਤੇ ਵਿਆਹ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਬਰੋਟ ਗਏ ਸੀ। ਉਥੋਂ ਵਾਪਸ ਆਉਂਦੇ ਸਮੇਂ ਝਟਿੰਗਰੀ ਨੇੜੇ ਇਹ ਹਾਦਸਾ ਹੋ ਗਿਆ। ਕਾਰ ਸੜਕ ਤੋਂ ਕਰੀਬ 150 ਫੁੱੱਟ ਡੂੰਘੀ ਖੱਡ 'ਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਬਚਾਅ ਕੰਮ 'ਚ ਜੁੱਟ ਗਏ। ਪੁਲਸ ਦੀ ਟੀਮ ਅਤੇ ਐਂਬੁਲੈਂਸ ਵੀ ਘਟਨਾਸਥਾਨ 'ਤੇ ਪੁੱਜੀ। ਤਿੰਨ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ 45 ਸਾਲਾਂ ਸ਼ਯਾਮੀ ਦੇਵੀ ਦੇ ਰੂਪ 'ਚ ਹੋਈ ਹੈ। ਜ਼ਖਮੀਆਂ 'ਚ 28 ਸਾਲਾਂ ਸ਼ਯਾਮ ਲਾਲ, 52 ਸਾਲਾਂ ਲਾਲ ਸਿੰਘ ਅਤੇ 35 ਸਾਲਾਂ ਡੋਲਾ ਰਾਮ ਸ਼ਾਮਲ ਹੈ। ਇਹ ਸਾਰੇ ਆਪਸ 'ਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ।

More Leatest Stories