ਰਾਖੀ ਸਾਵੰਤ ਨੇ ਯੋਗੀ ਸਰਕਾਰ 'ਤੇ ਕੀਤੀ ਤਿੱਖੀ ਟਿੱਪਣੀ

Gurjeet Singh

10

July

2017

ਮੁੰਬਈ- ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਇਕ ਵਿਵਾਦ 'ਚੋਂ ਨਿਕਲਦੀ ਨਹੀਂ ਅਤੇ ਦੂਸਰੇ 'ਚ ਆਪਣੇ-ਆਪ ਖਿੱਚੀ ਚਲੀ ਜਾਂਦੀ ਹੈ। ਇਸ ਵਾਰ ਦਾ ਵਿਵਾਦ ਵੀ ਛੋਟਾ-ਮੋਟਾ ਨਹੀਂ ਕੀਤਾ, ਉਸ ਨੇ ਸਿੱਧਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 'ਤੇ ਹਮਲਾ ਕੀਤਾ ਹੈ। ਰਾਖੀ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਯੋਗੀ ਜੀ, ਹੁਣ ਸਿਰਫ ਹਿੰਦੂਆਂ ਦੀ ਜੈ-ਜੈ ਨਹੀਂ ਚੱਲੇਗੀ। ਤੁਸੀਂ ਕੌਣ ਹੁੰਦੇ ਹੋ ਇਹ ਕਹਿਣ ਵਾਲੇ ਕਿ ਮੁਸਲਮਾਨ ਗਾਂ-ਮੱਝ ਦਾ ਮਾਸ ਨਾ ਖਾਣ। ਰਾਖੀ ਇਥੇ ਹੀ ਨਹੀਂ ਰੁਕੀ, ਉਸ ਨੇ ਯੋਗੀ ਆਦਿਤਿਆਨਾਥ ਦੀ ਕਾਬਲੀਅਤ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਤਾ ਨਹੀਂ ਹੁਣ ਤੱਕ ਤੁਸੀਂ ਕਿੰਨੀਆਂ ਗਾਵਾਂ ਨੂੰ ਚਾਰਾ ਖੁਆ ਦਿੱਤਾ ਕਿ ਤੁਸੀਂ ਸੀ. ਐੱਮ. ਬਣ ਗਏ ਪਰ ਤੁਹਾਡੇ ਅੰਦਰ ਮੈਨੂੰ ਤਾਂ ਅਜਿਹਾ ਕੋਈ ਗੁਣ ਨਹੀਂ ਦਿਸਦਾ ਕਿ ਤੁਸੀਂ ਇਸ ਕੁਰਸੀ 'ਤੇ ਬੈਠ ਸਕੋ। ਪਤਾ ਨਹੀਂ ਪੀ. ਐੱਮ. ਮੋਦੀ ਨੇ ਯੋਗੀ ਵਿਚ ਅਜਿਹਾ ਕੀ ਦੇਖਿਆ ਕਿ ਇਕ ਚਰਵਾਹੇ ਨੂੰ ਸੀ. ਐੱਮ. ਬਣਾ ਦਿੱਤਾ।

More Leatest Stories