ਹਰਿਆਣਾ ਆਉਣ ਵਾਲੇ ਸਾਵਧਾਨ! ਇਨੈਲੋ ਸਿਰਫ ਇੰਨਾ 5 ਸਥਾਨਾਂ ਉੱਤੇ ਰੋਕੇਗੀ ਰਸਤਾ

Gurjeet Singh

10

July

2017

ਅੰਬਾਲਾ — ਐਸ.ਵਾਈ.ਐਲ. ਮੁੱਦੇ ਉਤੇ ਇਨੈਲੋ ਨੇ ਹੋਣ ਵਾਲੇ ਰਸਤਾ ਰੋਕੋ ਅੰਦੋਲਨ ਦੀ ਤਿਆਰੀ ਪੂਰੀ ਕਰ ਲਈ ਹੈ। ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਇਨੈਲੋ ਕਾਰਜਕਰਤਾ ਹਰਿਆਣਾ-ਪੰਜਾਬ ਬਾਰਡਰ ਉੱਤੇ ਪੰਜਾਬ ਦੇ ਵਾਹਨਾਂ ਨੂੰ ਰੋਕ ਕੇ ਲੋਕਾਂ ਨੂੰ ਫੁੱਲ ਭੇਂਟ ਕਰ ਉਨ੍ਹਾਂ ਨੂੰ ਹਿਰਾਆਣੇ ਦੇ ਹਿੱਸੇ ਦਾ ਪਾਣੀ ਦੇਣ ਦੀ ਯਾਦ ਦਵਾਉਣਗੇ। ਇਸ ਦੇ ਨਾਲ ਹੀ ਇਨੈਲੋ 5 ਜਗ੍ਹਾ ਉਤੇ ਪੰਜਾਬ ਤੋਂ ਆਉਣ ਵਾਲੀਆਂ ਗੱਡੀਆਂ ਦਾ ਰਸਤਾ ਰੋਕੇਗੀ। 1. ਹਰਿਆਣਾ-ਪੰਜਾਬ ਬਾਰਡਰ ਸਿਰਸਾ — ਇਥੇ ਸੰਸਦੀ ਮੈਂਬਰ ਚਰਣਜੀਤ ਸਿੰਘ ਰੋੜੀ, ਦਿਗਵਿਜੈ ਚੌਟਾਲਾ ਅਤੇ ਵਿਧਾਇਕ ਹੋਣਗੇ। 2. ਰਤਿਆ-ਬੁਡਲਾਡਾ ਰੋਡ, ਜਾਖਲ ਪਾਇੰਟ ਫਤੇਹਾਬਾਦ— ਇਥੇ ਸਾਬਕਾ ਵਿਧਾਇਕ ਸਰਦਾਰ ਨਿਸ਼ਾਨ ਸਿੰਘ, ਵਿਧਾਇਕ ਬਲਵਾਨ ਸਿੰਘ ਅਤੇ ਪ੍ਰੋ. ਰਵਿੰਦਰ ਸਿੰਘ ਹੋਣਗੇ। 3. ਨਰਵਾਨਾ-ਖਨੌਰੀ ਦੇ ਕੋਲ ਜੀਂਦ— ਇਥੇ ਸਾਰੇ ਵਿਧਾਇਕ ਅਤੇ ਪਾਰਟੀ ਦੇ ਕਾਰਜਕਰਤਾ ਮੌਜੂਦ ਰਹਿਣਗੇ। 4. ਅੰਬਾਲਾ-ਸ਼ੰਭੂ ਬਾਰਡਰ— ਇਥੇ ਸੰਸਦੀ ਮੈਂਬਰ ਦੁਸ਼ਯੰਤ ਚੌਟਾਲਾ, ਵਿਧਾਇਕ ਜਸਵਿੰਦਰ ਸਿੰਘ ਸੰਧੂ ਅਤੇ ਸਾਬਕਾ ਵਿਧਾਇਕ ਰਾਮਪਾਲ ਮਾਜਰਾ ਮੌਜੂਦ ਰਹਿਣਗੇ। 5. ਲਾਲਡੂ-ਚੰਡੀਗੜ੍ਹ ਰੋਡ—ਇਥੇ ਵਿਰੋਧੀ ਧਿਰ ਦੇ ਨੇਤਾ ਅਭੈ ਚੌਟਾਲਾ ਅਤੇ ਪਾਰਟੀ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਸਮੇਤ ਪਾਰਟੀ ਦੇ ਕਾਰਜਕਰਤਾ ਵੀ ਮੌਜੂਦ ਰਹਿਣਗੇ। ਇਨੈਲੋ ਪੂਰੇ ਹਰਿਆਣਾ ਵਿਚ ਪੰਜਾਬ ਤੋਂ ਆਉਣ ਵਾਲੇ 5 ਮੁੱਖ ਮਾਰਗ(ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇਅ ਉਤੇ ਜਾਮ ਲਗਾਵੇਗੀ। ਇਸ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸੰਗਠਨ ਸਕੱਤਰ ਰਾਮਪਾਲ ਮਾਜਰਾ ਨੇ ਦੱਸਿਆ ਕਿ ਇਨੈਲੋ ਹਰਿਆਨਾ ਵਿਚ ਅੰਬਾਲਾ ਦੇ ਕੋਲ ਸ਼ੰਭੂ ਬਾਰਡਰ, ਚੰਡੀਗੜ੍ਹ ਰੋਡ ਉਤੇ ਲਾਲਡੂ ਬਾਰਡਰ , ਨਰਵਾਨਾ ਦੇ ਕੋਲ ਖਨੌਰੀ-ਦਾਤਾ ਸਿੰਗਾਵਾਲਾ ਬਾਰਡਰ, ਸਿਰਸਾ ਵਿਚ ਟੋਹਾਨਾ ਬਾਰਡਰ ਅਤੇ ਡਬਵਾਲੀ ਬਾਰਡਰ ਉਤੇ ਪੰਜਾਬ ਵੱਲ ਜਾਣ ਵਾਲੇ ਪੰਜ ਮੁੱਖ ਰਸਤਿਆਂ ਨੂੰ ਜਾਮ ਕਰ ਦਿੱਤਾ ਜਾਵੇਗਾ। ਹਰ ਬਾਰਡਰ ਉੱਤੇ 10-10 ਹਜ਼ਾਰ ਇਨੈਲੋ ਵਰਕਰਾਂ ਨੂੰ ਤੈਨਾਤ ਕੀਤਾ ਜਾਵੇਗਾ। ਅੰਬਾਲਾ ਸ਼ਹਿਰ ਅੱਜ ਆਸ.ਵਾਈ.ਐਲ. ਉਤੇ ਇਨੈਲੋ ਦੇ ਪ੍ਰੋਟੈਸਟ ਨੂੰ ਲੈ ਕੇ ਅੰਬਾਲਾ ਪੁਲਸ ਨੇ ਕਮਰ ਕੱਸ ਲਈ ਹੈ। ਏ.ਡੀ.ਜੀ.ਪੀ., ਆਰ.ਸੀ. ਮਿਸ਼ਰਾ ਨੇ ਪੁਲਸ ਦੇ ਆਲਾ ਅਧਿਕਾਰੀਆਂ ਸਮੇਤ ਹਰਿਆਣਾ ਪੰਜਾਬ ਦੇ ਦੋਵੇਂ ਬਾਰਡਰਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਚੱਪੇ-ਚੱਪੇ ਉਤੇ ਡ੍ਰੋਨ ਕੈਮਰੇ ਲਗਾਏ ਗਏ ਤਾਂ ਜੋ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਸਕੇ।

More Leatest Stories