ਜਾਂਚ ਏਜੰਸੀਆਂ ਦੇ ਸ਼ਿਕੰਜੇ ਵਿਚ ਫਸਿਆ ਲਾਲੂ ਦਾ ਪਰਿਵਾਰ, ਆਰ.ਜੇ.ਡੀ. ਦੀ ਅਹਿਮ ਬੈਠਕ ਅੱਜ

Gurjeet Singh

10

July

2017

ਪਟਨਾ—ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦਾ ਪਰਿਵਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰਿਆ ਹੋਇਆ ਹੈ ਅਤੇ ਜਾਂਚ ਏਜੰਸੀਆਂ ਨੇ ਵੀ ਕੁਨਬੇ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਸਮੇਂ ਵਿਚ ਨਿਤੀਸ਼ ਕੁਮਾਰ 'ਤੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਕੈਬਿਨਟ ਤੋਂ ਬਰਖਾਸਤ ਕਰਨ ਦਾ ਦਬਾਅ ਵਧ ਗਿਆ ਹੈ। ਹੁਣ ਤੱਕ ਚੁੱਪੀ ਵੱਟੇ ਹੋਏ ਨਿਤੀਸ਼ ਜਲਦ ਹੀ ਇਸ ਮੁੱਦੇ ਉੱਤੇ ਕੋਈ ਵੱਡਾ ਫੈਸਲਾ ਕਰ ਸਕਦੇ ਹਨ। ਇਸ ਵਿਚ ਸੋਮਵਾਰ ਨੂੰ ਲਾਲੂ ਰਾਜਦ ਵਿਧਾਇਕਾਂ ਦੇ ਨਾਲ ਬੈਠਕ ਕਰਨ ਜਾ ਰਹੇ ਹਨ ਤਾਂ ਮੰਗਲਵਾਰ ਨੂੰ ਨਿਤੀਸ਼ ਵੀ ਜਨਤਾ ਦਲ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਨਾਲ ਮੰਥਨ ਕਰਨਗੇ। ਰਾਜਨੀਤੀ ਜਾਣਕਾਰਾਂ ਦੇ ਮੁਤਾਬਕ ਇਨ੍ਹਾਂ ਬੈਠਕਾਂ ਦੇ ਬਾਅਦ ਇਹ ਸਾਫ ਹੋ ਗਿਆ ਜਾਵੇਗਾ ਕਿ ਬਿਹਾਰ ਵਿਚ ਮਹਾਗਠਜੋੜ ਦੀ ਸਰਕਾਰ ਚਲਦੀ ਰਹੇਗੀ ਜਾਂ ਫਿਰ ਲਾਲੂ-ਨਿਤੀਸ਼ ਇਕ ਦੂਜੇ ਦਾ ਹੱਥ ਛੱਡ ਦੇਣਗੇ। ਸੋਮਵਾਰ ਨੂੰ ਲਾਲੂ ਸਵੇਰੇ 10 ਵਜੇ ਰਾਜਦ ਨੇਤਾਵਾਂ ਨਾਲ ਬੈਠਕ ਕਰਨ ਜਾ ਰਹੇ ਹਨ। 4 ਦਿਨਾਂ ਤੱਕ ਰਾਜਗੀਰ 'ਚ ਸਿਹਤ ਲਾਭ ਲੈਣ ਦੇ ਬਾਅਦ ਨਿਤੀਸ਼ ਐਤਵਾਰ ਨੂੰ ਪਟਨਾ ਵਾਪਸ ਆਏ ਹਨ। ਉਨ੍ਹਾਂ ਨੇ ਪੂਰੇ ਮਾਮਲੇ 'ਤੇ ਚੁੱਪੀ ਵੱਟੀ ਰੱਖੀ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਜਨਤਾ ਦਰਬਾਰ ਦੇ ਬਾਅਦ ਉਹ ਮੀਡੀਆ ਦੇ ਸਾਹਮਣੇ ਆਪਣੇ ਗੱਲ ਰੱਖ ਸਕਦੇ ਹਨ।

More Leatest Stories