ਬਿਹਾਰ ਵਿਚ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ, ਆਸਾਮ ਵਿਚ ਵੀ ਜਾਰੀ ਹੈ ਬਾਰਸ਼ ਦਾ ਕਹਿਰ

Gurjeet Singh

10

July

2017

ਨਵੀਂ ਦਿੱਲੀ—ਬਿਹਾਰ 'ਚ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਬਿਜਲੀ ਡਿੱਗਣ ਨਾਲ ਮੌਤ ਦੀਆਂ ਘਟਨਾਵਾਂ ਵੈਸ਼ਾਲੀ, ਪਟਨਾ, ਭੋਜਪੁਰ, ਸਾਰਨ, ਰੋਹਤਾਸ, ਨਾਲੰਦਾ ਅਤੇ ਅਰਰੀਆ ਜ਼ਿਲੇ ਦੀਆਂ ਹਨ। ਪਟਨਾ 'ਚ 48 ਮਿਮੀ ਬਾਰਸ਼ ਹੋਈ, ਜਦਕਿ ਭਾਗਲਪੁਰ ਅਤੇ ਗਯਾ 'ਚ ਹਲਕੀ ਬਾਰਸ਼ ਦਰਜ ਕੀਤੀ ਗਈ ਹੈ। ਆਸਾਮ 'ਚ ਬਾਰਸ਼ ਦਾ ਕਹਿਰ ਜਾਰੀ ਹੈ, ਜਿਸ ਨਾਲ ਸੂਬੇ 'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ, ਜਦਕਿ 15 ਜ਼ਿਲਿਆਂ 'ਚ ਕਰੀਬ ਪੰਜ ਲੱਖ ਲੋਕ ਪ੍ਰਭਾਵਿਤ ਹੋਏ ਹਨ। ਆਫਤ ਪ੍ਰਬੰਧਨ ਅਥਾਰਟੀ ਦੇ ਮੁਤਾਬਕ, 1096 ਪਿੰਡ ਹੜ੍ਹ ਦੀ ਲਪੇਟ 'ਚ ਆ ਗਏ ਹਨ, ਜਦਕਿ ਕਰੀਬ 41 ਹਜ਼ਾਰ 200 ਹੈਕਟੇਅਰ ਫਸਲ ਬਰਬਾਰ ਹੋ ਚੁੱਕੀ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨਾਲ ਗੱਲ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉੱਥੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆ 'ਚ ਬਾਰੀ ਬਾਰਸ਼ ਹੋਈ ਹੈ। ਘਾਘਰਾ ਅਤੇ ਸ਼ਾਰਦਾ ਨਦੀਆਂ ਖਤਰੇ ਦੇ ਨਿਸ਼ਾਨ ਦੇ ਉੱਪਰ ਵਹਿ ਰਹੀਆਂ ਹਨ। ਰਾਜਸਥਾਨ 'ਚ ਹਲਕੀ ਬਾਰਸ਼ ਹੋਈ ਹੈ, ਜਦਕਿ ਪੰਜਾਬ ਅਤੇ ਹਰਿਆਣਾ 'ਚ ਵੀ ਗਰਮੀ ਭਰਿਆ ਮੌਸਮ ਰਿਹਾ। ਇਨ੍ਹਾਂ ਸੂਬਿਆਂ 'ਚ ਦੱਖਣੀ ਪੱਛਮੀ ਮਾਨਸੂਨ ਦੇ ਆਉਣ 'ਚ ਥੋੜ੍ਹਾ ਸਮਾਂ ਹੋਰ ਲੱਗ ਸਕਦਾ ਹੈ।

More Leatest Stories