ਪੁਲਸ ਹੱਥ ਲੱਗੀ ਵੱਡੀ ਸਫਲਤਾ, 2 ਗੱਡੀਆਂ ਵਿਚ ਸ਼ਰਾਬ ਨਸ਼ਾ

Gurjeet Singh

10

July

2017

ਨੰਗਲ— ਜ਼ਿਲਾ ਪੁਲਸ ਮੁਖੀ ਰਾਜਵਚਨ ਸਿੰਘ ਸਿੰਧੂ ਅਤੇ ਨੰਗਲ ਦੇ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਦੀ ਨਿਗਰਾਨੀ ਵਿਚ ਨੰਗਲ ਪੁਲਸ ਨੇ ਸ਼ਰਾਬ ਤਸਕਰੀ ਦੇ ਦੋਸ਼ 'ਚ ਗੁਆਂਢੀ ਰਾਜ ਹਿਮਾਚਲ ਦੇ ਜ਼ਿਲਾ ਊਨਾ ਦੇ ਰਹਿਣ ਵਾਲੇ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਊਨਾ ਤੋਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਨੰਗਲ ਥਾਣੇ ਦੇ ਐੱਸ. ਐੱਚ. ਓ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ 2 ਗੱਡੀਆਂ ਵਿਚ ਹਿਮਾਚਲ 'ਚ ਵਿਕਣ ਵਾਲੀ ਸ਼ਰਾਬ ਦੀ ਕਥਿਤ ਤੌਰ 'ਤੇ ਤਸਕਰੀ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਸਬ-ਇਸਪੈਕਟਰ ਮੋਹਿੰਦਰ ਪਾਲ ਦੇ ਨਿਗਰਾਨੀ 'ਚ ਨਜ਼ਦੀਕੀ ਤਲਗਾੜਾ ਦੇ ਟੀ ਪੁਆਇੰਟ 'ਤੇ ਨਾਕਾਬੰਦੀ ਕੀਤੀ ਗਈ ਅਤੇ ਇਸ ਦੌਰਾਨ ਟੈਂਪੂ ਟਰੈਵਲ 'ਚੋਂ ਜਾਂਚ ਦੌਰਾਨ 2 ਗੱਡੀਆਂ ਵਿਚ 62 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

More Leatest Stories