ਸੈਲਫੀ ਬਣੀ ਕਾਲ, ਵੇਨਾ ਨਦੀ ਵਿਚ ਕਿਸ਼ਤੀ ਪਲਟਣ ਨਾਲ ਅੱਠ ਨੌਜਵਾਨਾਂ ਦੀ ਹੋਈ ਮੌਤ

Gurjeet Singh

10

July

2017

ਨਾਗਪੁਰ—ਮਹਾਰਾਸ਼ਟਰ ਦੇ ਨਾਗਪੁਰ 'ਚ ਵੇਨਾ ਨਦੀ ਵਿਚ ਕਿਸ਼ਤੀ 'ਤੇ ਸਵਾਰ ਹੋ ਕੇ ਸੈਲਫੀ ਲੈ ਰਹੇ ਅੱਠ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਨੌਜਵਾਨ ਕਿਸੇ ਇਕ ਦੋਸਤ ਦਾ ਜਨਮ ਦਿਨ ਮਨਾਉਣ ਦੇ ਲਈ ਵੇਨਾ ਨਦੀਂ ਦੇ ਡੈਮ 'ਤੇ ਗਏ ਸੀ। ਇਸ ਦੌਰਾਨ ਕਿਸ਼ਤੀ ਦੀ ਸਵਾਰੀ ਕਰਦੇ ਸਮੇਂ ਜਦੋਂ ਉਹ ਸੈਲਫੀ ਲੈਣ ਲੱਗੇ ਤਾਂ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਪਲਟ ਗਈ, ਜਿਸ ਨਾਲ ਇਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਚ ਕੁੱਲ 11 ਲੋਕ ਸਵਾਰ ਸੀ, ਜਿਨ੍ਹਾਂ ਚੋਂ 3 ਲੋਕ ਤੈਰ ਕੇ ਬਾਹਰ ਨਿਕਲ ਗਏ, ਪਰ 8 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਦੀ ਜਾਣਕਾਰੀ ਮਿਲਦੇ ਹੀ ਪੁਲਸ ਵਿਭਾਗ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ, ਪਰ ਬੀਤੀ ਰਾਤ ਤਿੰਨ ਹੀ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾਂ 'ਚ ਰਾਹੁਲ ਜਾਧਵ, ਅੰਕਿਤ ਅਰੁਣ ਭੋਸਕਰ, ਪਰੇਸ਼ ਕੋਟਕੇ, ਅਤੁਲ ਭੋਯਰ, ਕਜ ਹਾਈਫੋੜੇ, ਪ੍ਰਤੀਕ ਆਮਡੇ, ਰੋਸ਼ਨ ਸਨੇਸ਼ਵਰ ਖਾਂਦੋਰ ਅਤੇ ਅਕਸ਼ੈ ਮੋਹਨ ਖਾਂਦੋਰ ਸ਼ਾਮਲ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਵੇਨਾ ਨਦੀ ਦੇ ਕੰਢੇ ਪਿਕਨਿਕ ਮਨ੍ਹਾਂ ਰਹੇ ਸੀ, ਸ਼ਾਮ 5.30 ਵਜੇ ਤੱਕ ਸਾਰਿਆਂ ਨੇ ਖਾਣਾ ਖਾਧਾ। ਇਸ ਦੇ ਬਾਅਦ ਕੁਝ ਨੌਜਵਾਨ ਨਦੀ ਦੇ ਕੰਢੇ 'ਤੇ ਨਹਾਉਣ ਗਏ, ਤਾਂ ਕੁਝ ਮੱਛੀ ਫੜਨ ਲੱਗੇ। ਇਸ ਦੌਰਾਨ ਸਾਰੇ ਦੋਸਤਾਂ ਨੇ ਕਿਸ਼ਤੀ 'ਤੇ ਸਵਾਰੀ ਕਰਨ ਦਾ ਫੈਸਲਾ ਕੀਤਾ, ਜਿਸ ਦੇ ਬਾਅਦ ਕਿਸ਼ਤੀ 'ਤੇ ਸਵਾਰ ਹੋ ਗਏ ਅਤੇ ਸੈਫਲੀ ਲੈਣੀ ਸ਼ੁਰੂ ਕਰ ਦਿੱਤੀ, ਇਸ 'ਚ ਕਿਸ਼ਤੀ ਦਾ ਸੁੰਤਲਨ ਵਿਗੜ ਗਿਆ ਅਤੇ ਕਿਸ਼ਤੀ ਪਲਟ ਗਈ, ਜਿਹੜੇ ਲੋਕ ਤੈਰ ਸਕਦੇ ਸੀ ਉਹ ਬੱਚ ਗਏ, ਬਾਕੀਆਂ ਦੀ ਨਦੀ 'ਚ ਡੁੱਬਣ ਨਾਲ ਮੌਤ ਹੋ ਗਈ। ਤੈਰ ਕੇ ਬੱਚ ਨਿਕਲੇ ਲੋਕਾਂ ਨੇ ਇਸ ਦੀ ਪੂਰੀ ਜਾਣਕਾਰੀ ਪੁਲਸ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਐਸ.ਪੀ.ਸ਼ੈਲੇਸ਼ ਬਲਕਵੜੇ, ਡੀ.ਵਾਈ.ਐਸ.ਪੀ. ਸੁਰੇਸ਼ ਭੋਯਰ ਅਤੇ ਕਲਮੇਸ਼ਵਰ ਇਲਾਕੇ 'ਚ ਥਾਣੇਦਾਰ ਰਾਜੂ ਬਹਾਦੁਰੇ ਆਪਣੇ ਦਲ ਦੇ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਪੁਲਸ ਨੇ ਤੁਰੰਤ ਜ਼ਿਲਾ ਪ੍ਰਸ਼ਾਸਨ ਤੋਂ ਮਦਦ ਮੰਗੀ। ਨੇੜੇ-ਤੇੜੇ ਦੇ ਮਛੇਰਿਆਂ ਨੂੰ ਵੀ ਬੁਲਾਇਆ ਗਿਆ ਅਤੇ ਤੁਰੰਤ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ। ਬੀਤੀ ਰਾਤ ਤਿੰਨ ਲਾਸ਼ਾਂ ਬਰਾਮਦ ਹੋਈ, ਉੱਥੇ ਰਾਤ ਨੂੰ ਹਨੇਰਾ ਹੋਣ ਦੇ ਕਾਰਨ ਬਚਾਅ ਕੰਮ ਰੋਕ ਦਿੱਤਾ ਗਿਆ ਹੈ। ਇਸ ਦੇ ਬਾਅਦ ਸੋਮਵਾਰ ਨੂੰ ਸਵੇਰ ਹੁੰਦੇ ਹੀ ਫਿਰ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਨਦੀ ਦੇ ਕੰਢੇ 'ਤੇ ਮਿਲੇ ਮੋਬਾਇਲ ਤੋਂ ਰਿਸ਼ਤੇਦਾਰਾਂ ਨੂੰ ਸੰਪਰਕ ਕੀਤਾ ਅਤੇ ਇਸ ਪੂਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ। ਇਸ ਸਾਰੇ ਨੌਜਵਾਨ ਉਦੈਨਗਰ, ਹਿੰਗਨਾ, ਦੱਤਾਤਰੇਯ ਨਗਰ, ਹੁੜਕੇਸ਼ਵਰ ਅਤੇ ਨੇੜੇ-ਤੇੜੇ ਦੇ ਇਲਾਕੇ ਦੇ ਰਹਿਣ ਵਾਲੇ ਹਨ।

More Leatest Stories