ਭੁਜਬਲ ਪਰਿਵਾਰ ਦੀ 300 ਕਰੋੜ ਰੁਪਏ ਦੀ ਜਾਇਦਾਦ ਕੁਰਕ

Gurjeet Singh

6

July

2017

ਨਵੀਂ ਦਿੱਲੀ/ਮੁੰਬਈ — ਇਨਕਮ ਟੈਕਸ ਵਿਭਾਗ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਉੱਪ ਮੁੱਖ ਮੰਤਰੀ ਛਗਨ ਭੁਜਬਲ ਅਤੇ ਉਸਦੇ ਪਰਿਵਾਰ ਦੀ 300 ਕਰੋੜ ਮੁੱਲ ਦੀ 'ਬੇਨਾਮੀ' ਜਾਇਦਾਦ ਕੁਰਕ ਕਰ ਲਈ ਹੈ ਅਤੇ ਹਾਲ ਹੀ 'ਚ ਲਾਗੂ ਇਕ ਅਪਰਾਧਿਕ ਕਾਨੂੰਨ ਦੇ ਤਹਿਤ ਦੋਸ਼ ਲਗਾਏ ਹਨ। ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਭੁਜਬਲ ਪਰਿਵਾਰ ਨੇ ਕਥਿਤ ਤੌਰ 'ਤੇ ਲਗਭਗ 4 ਦਰਜਨ ਜਾਅਲੀ ਕੰਪਨੀਆਂ ਦਾ ਜਾਲ ਬੁਣ ਕੇ ਇਹ ਜਾਇਦਾਦ ਬਣਾਈ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜੇਲ ਵਿਚ ਬੰਦ ਸਾਬਕਾ ਉੱਪ ਮੁੱਖ ਮੰਤਰੀ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਕਰਦੇ ਹੋਏ ਇਨਕਮ ਟੈਕਸ ਵਿਭਾਗ ਨੇ ਭੁਜਬਲ, ਉਸਦੇ ਪੁੱਤਰ ਪੰਕਜ ਅਤੇ ਭਤੀਜੇ ਸਮੀਰ ਭੁਜਬਲ ਦੀਆਂ ਜਾਇਦਾਦਾਂ ਦੀ ਆਰਜ਼ੀ ਕੁਰਕੀ ਲਈ ਨੋਟਿਸ ਭੇਜੇ ਹਨ ਅਤੇ ਉਨ੍ਹਾਂ ਨੂੰ ਕਥਿਤ ਬੇਨਾਮੀ ਜਾਇਦਾਦਾਂ ਦੇ 'ਲਾਭਪਾਤਰੀਆਂ' ਵਜੋਂ ਚੁਣਿਆ ਹੈ।

More Leatest Stories