ਹੁਣ ਲੱਦਾਖ 'ਚ ਵੀ ਡ੍ਰੈਗਨ ਦੀ ਦਾਦਾਗਿਰੀ, 3 ਦਿਨਾਂ 'ਚ 3 ਵਾਰ ਭਾਰਤੀ ਸਰਹੱਦ 'ਚ ਦਾਖਲ ਹੋਏ ਚੀਨੀ ਫੌਜੀ

Gurjeet Singh

6

July

2017

ਨਵੀਂ ਦਿੱਲੀ/ਪੇਈਚਿੰਗ (ਏਜੰਸੀਆਂ)— ਸਿੱਕਮ ਬਾਰਡਰ 'ਤੇ ਭਾਰਤ ਤੇ ਚੀਨੀ ਫੌਜ ਵਿਚਾਲੇ ਝੜਪ ਮਗਰੋਂ ਤਣਾਅ ਵਧ ਗਿਆ ਹੈ। ਚੀਨ ਆਪਣੀ ਦਾਦਾਗਿਰੀ ਤੋਂ ਬਾਜ਼ ਨਹੀਂ ਆ ਰਿਹਾ ਅਤੇ ਭਾਰਤੀ ਇਲਾਕੇ ਵਿਚ ਚੀਨੀ ਘੁਸਪੈਠ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਕ ਵਾਰ ਫਿਰ ਡ੍ਰੈਗਨ ਨੇ ਲੱਦਾਖ ਦੇ ਇਲਾਕੇ ਵਿਚ ਘੁਸਪੈਠ ਕੀਤੀ ਹੈ। ਸੂਤਰਾਂ ਅਨੁਸਾਰ 2, 3 ਅਤੇ 4 ਜੁਲਾਈ ਨੂੰ ਲੱਦਾਖ ਦੇ ਇਲਾਕੇ ਵਿਚ ਚੀਨ ਵਲੋਂ ਘੁਸਪੈਠ ਹੋਈ ਹੈ। ਚੀਨ ਲਗਾਤਾਰ ਇਸ ਵੇਲੇ ਉਤਰੀ ਲੱਦਾਖ ਵਿਚ ਟਰੈਕ ਜੰਕਸ਼ਨ, ਮੱਧ ਲੱਦਾਖ 'ਚ ਪੇਯੋਗੋਂਗਸ਼ੋਕ ਲੇਕ ਅਤੇ ਦੱਖਣੀ ਲੱਦਾਖ ਵਿਚ ਚੁਮਾਰ ਇਲਾਕੇ ਵਿਚ ਘੁਸਪੈਠ ਕਰ ਰਿਹਾ ਹੈ। ਚੀਨੀ ਮੀਡੀਆ ਦੀ ਭਾਰਤ ਨੂੰ ਧਮਕੀ, ਡੋਕਾ ਲਾ 'ਚੋਂ ਨਿਕਲ ਜਾਓ ਨਹੀਂ ਤਾਂ ਭਜਾ ਦਿਆਂਗੇ ਸਿੱਕਮ ਵਿਚ ਭਾਰਤ ਵਲੋਂ ਸਖਤੀ ਦਿਖਾਏ ਜਾਣ ਨਾਲ ਚੀਨ ਬੌਖਲਾ ਗਿਆ ਹੈ। ਚੀਨ ਦੀ ਇਹ ਬੌਖਲਾਹਟ ਉਥੋਂ ਦੇ ਮੀਡੀਆ ਕਵਰੇਜ ਵਿਚ ਸਾਫ ਦਿਸ ਰਹੀ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਭਾਰਤ ਨੂੰ ਧਮਕਾਉੁਂਦੇ ਹੋਏ ਕਿਹਾ ਕਿ ਜੇਕਰ ਭਾਰਤੀ ਫੌਜ ਸਿੱਕਮ ਬਾਰਡਰ ਕੋਲ ਉਸ ਦੇ ਇਲਾਕੇ ਵਿਚੋਂ ਬਾਹਰ ਨਹੀਂ ਨਿਕਲਦੀ ਤਾਂ ਚੀਨ ਦੇ ਫੌਜੀ ਉਸ ਨੂੰ ਭਜਾ ਕੇ ਬਾਹਰ ਕਰ ਦੇਣਗੇ। 'ਗਲੋਬਲ ਟਾਈਮਜ਼' ਨੇ ਲਿਖਿਆ ਹੈ ਕਿ ਜੇਕਰ ਭਾਰਤ ਨੂੰ ਜਾਪਦਾ ਹੈ ਕਿ ਉਹ ਡੋਕਾ ਲਾ ਇਲਾਕੇ ਵਿਚ ਆਪਣੀ ਫੌਜੀ ਸਮਰਥਾ ਦਾ ਸਹਾਰਾ ਲੈ ਕੇ ਫਾਇਦਾ ਉਠਾ ਲਵੇਗਾ ਤਾਂ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਚੀਨ ਭਾਰਤ ਦੀ ਫੌਜੀ ਤਾਕਤ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਦਾ ਹੈ। ਇਸ ਲੇਖ ਵਿਚ ਅਰੁਣ ਜੇਤਲੀ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ, ''ਜੇਤਲੀ ਠੀਕ ਕਹਿੰਦੇ ਹਨ ਕਿ 2017 ਦਾ ਭਾਰਤ 1962 ਦੇ ਭਾਰਤ ਨਾਲੋਂ ਵੱਖਰਾ ਹੈ। ਜੇਕਰ ਭਾਰਤ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਝੜਪ ਨੂੰ ਉਕਸਾਉਂਦਾ ਹੈ ਤਾਂ ਉਸ ਨੂੰ 1962 ੇਦੇ ਮੁਕਾਬਲੇ ਜ਼ਿਆਦਾ ਨੁਕਸਾਨ ਝੱਲਣਾ ਪਵੇਗਾ।'' ਭਾਰਤ ਦੀ 'ਰੁਕਮਣੀ' ਨੇ ਫੜੀ ਹਿੰਦ ਮਹਾਸਾਗਰ ਵਿਚ ਚੀਨ ਦੀ ਚਲਾਕੀ ਹਿੰਦ ਮਹਾਸਾਗਰ ਵਿਚ ਭਾਰਤ ਨੂੰ ਚੀਨੀ ਸਮੁੰਦਰੀ ਫੌਜ ਦੇ ਹਰ ਕਦਮ ਦੀ ਜਾਣਕਾਰੀ ਜੀ ਸੈਟ-7 ਉਪਗ੍ਰਹਿ ਰਾਹੀਂ ਮਿਲੀ। ਇਸ ਉਪਗ੍ਰਹਿ ਦਾ ਨਾਂ 'ਰੁਕਮਣੀ' ਹੈ। ਇਹ ਅਸਮਾਨ ਤੋਂ ਚੀਨ 'ਤੇ ਨਜ਼ਰ ਰੱਖ ਰਿਹਾ ਹੈ। ਇਹ ਸਮੁੰਦਰੀ ਫੌਜ ਵਲੋਂ ਖੁਦ ਨੂੰ ਸਮਰਪਿਤ ਫੌਜੀ ਸੈਟੇਲਾਈਟ ਹੈ ਜਿਸ ਨੂੰ 29 ਸਤੰਬਰ 2013 ਨੂੰ ਲਾਂਚ ਕੀਤਾ ਗਿਆ ਹੈ। ਇਹ ਭਾਰਤ ਦਾ ਪਹਿਲਾ ਮਿਲਟਰੀ ਸੈਟੇਲਾਈਟ ਹੈ। 26 ਤੋਂ 25 ਕਿਲੋਗ੍ਰਾਮ ਵਜ਼ਨ ਦਾ ਇਹ ਸੈਟੇਲਾਈਟ ਹਿੰਦ ਮਹਾਸਾਗਰ ਵਿਚ ਸਮੁੰਦਰੀ ਫੌਜ ਦੀ ਮਦਦ ਕਰ ਰਿਹਾ ਹੈ।

More Leatest Stories