ਤੇਜਸਵੀ ਦੀ ਮੋਦੀ ਨੂੰ ਚੁਣੌਤੀ-ਸੱਚੇ ਹਿੰਦੂ ਹਨ ਤਾਂ ਮੰਦਰ 'ਚ ਰੱਖਣ ਆਪਣੀ ਗੱਲ

Gurjeet Singh

6

July

2017

ਪਟਨਾ— ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਮੋਦੀ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੁਸ਼ੀਲ ਸੱਚੇ ਹਿੰਦੂ ਹਨ ਤਾਂ ਮੰਦਰ 'ਚ ਚੱਲ ਕੇ ਸਬੂਤ ਅਤੇ ਕਾਗਜ਼ਾਤ ਦੇ ਨਾਲ ਕਹਿਣ ਕਿ ਕਥਿਤ 13 ਏਕੜ ਜ਼ਮੀਨ ਲਾਲੂ ਪਰਿਵਾਰ ਦੀ ਹੈ ਭਾਜਪਾ ਸੰਸਦ ਦੀ ਨਹੀਂ। ਟਵਿੱਟਰ 'ਤੇ ਕਈ ਟਵੀਟ ਕਰਦੇ ਹੋਏ ਤੇਜਸਵੀ ਨੇ ਦੋਸ਼ ਲਗਾਇਆ ਹੈ ਕਿ ਸੁਸ਼ੀਲ ਬੇਰੁਜ਼ਗਾਰ ਹਨ, ਇਸ ਲਈ ਝੂਠ ਅਤੇ ਅਫਵਾਹ ਦਾ ਠੇਕਾ ਚੁੱਕਿਆ ਹੋਇਆ ਹੈ। ਉਨ੍ਹਾਂ ਦੀਆਂ ਗੱਲਾਂ 'ਚ ਕੋਈ ਸੱਚਾਈ ਨਹੀਂ ਹੁੰਦੀ, ਇਸ ਲਈ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ 'ਚ ਭਾਜਪਾ ਦਾ ਕੋਈ ਸੀਨੀਅਰ ਨੇਤਾ ਨਹੀਂ ਆਉਂਦਾ। ਇਨ੍ਹਾਂ ਵਰਗੇ ਲੋਕ ਝੂਠ ਦੀਆਂ ਉਲਟੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਉਨ੍ਹਾਂ ਨੇ ਲਿਖਿਆ ਕਿ ਸੁਸ਼ੀਲ ਨੂੰ ਛਪਾਸ ਦੀ ਇੰਨੀ ਬੀਮਾਰੀ ਹੈ ਕਿ ਖਬਰਾਂ 'ਚ ਆਉਣ ਲਈ ਮਨਘੜੇ ਝੂਠ, ਕੋਰੀ ਬਕਵਾਸ ਕਰਨ ਅਤੇ ਅਫਵਾਹ ਦਾ ਢੋਲ ਬਜਾਉਣ ਤੋਂ ਬਾਜ਼ ਨਹੀਂ ਆਉਣਗੇ। ਜੇਕਰ ਉਹ ਸੱਚੇ ਧਰਮੀ ਹਨ ਤਾਂ ਦੱਸਣ, ਜਿਹੜੀ 13 ਏਕੜ ਜ਼ਮੀਨ ਦਾ ਜ਼ਿਕਰ ਉਹ ਕਰ ਰਹੇ ਹਨ ਕੀ ਉਹ ਭਾਜਪਾ ਸੰਸਦ ਰਮਾ ਦੇਵੀ ਅਤੇ ਪਰਿਵਾਰ ਦੇ ਨਾਂ ਰਜਿਸਟਰਡ ਨਹੀਂ ਹੈ। ਤੇਜਸਵੀ ਯਾਦਵ ਨੇ ਮੀਡੀਆ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਲਿਖਿਆ ਕਿ ਡੀਲ 1993 'ਚ ਹੀ ਰੱਦ ਕੀਤੀ ਜਾ ਚੁੱਕੀ ਹੈ, ਉਨ੍ਹਾਂ ਦੀ ਜ਼ਮੀਨ ਵਾਪਸ ਕੀਤੀ ਜਾ ਚੁੱਕੀ ਹੈ, ਬਾਵਜੂਦ ਇਸ ਦੇ ਸਮਰਥਿਤ ਮੀਡੀਆ ਨੂੰ ਸਚ ਤੋਂ ਕੁਝ ਲੈਣਾ-ਦੇਣਾ ਨਹੀਂ ਹੈ।

More Leatest Stories