ਚਿੰਕਾਰਾ ਕੇਸ : ਜੋਧਪੁਰ ਕੋਰਟ 'ਚ ਅੱਜ ਪੇਸ਼ ਨਹੀਂ ਹੋਣਗੇ ਸਲਮਾਨ, ਮੁੰਬਈ ਤੋਂ ਪਹੁੰਚੇ ਵਕੀਲ

Gurjeet Singh

6

July

2017

ਜੋਧਪੁਰ— ਰਾਜਸਥਾਨ ਦੇ ਜੋਧਪੁਰ 'ਚ ਚਿੰਕਾਰਾ ਹਿਰਨ ਮਾਮਲੇ 'ਚ ਦੋਸ਼ੀ ਫਿਲਮ ਅਭਿਨੇਤਾ ਸਲਮਾਨ ਖਾਨ ਕੋਰਟ 'ਚ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੂੰ ਵੀਰਵਾਰ ਨੂੰ ਵਿਅਕਤੀਗਤ ਪੂਰ ਨਾਲ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਸੀ। ਸਲਮਾਨ ਖਾਨ ਦੇ ਵਕੀਲ ਜੋਧਪੁਰ ਪਹੁੰਚ ਚੁੱਕੇ ਹਨ। ਸਲਮਾਨ 'ਤੇ ਗੈਰ ਕਾਨੂੰਨੀ ਹਧਿਆਰ ਰੱਖਣ ਦਾ ਮਾਮਲਾ ਕੋਰਟ 'ਚ ਕੇਸ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਸਲਮਾਨ ਖਾਨ ਦੇ ਵਕੀਲ ਆਨੰਦ ਦੇਸਾਈ ਆਪਣੀ ਟੀਮ ਨਾਲ ਇਕ ਦਿਨ ਪਹਿਲਾ ਹੀ ਜੋਧਪੁਰ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਸਥਾਨਕ ਵਕੀਲ ਹਸਤੀਮਲ ਸਾਰਸਵਤ ਨਾਲ ਮੁਲਾਕਾਤ ਕਰ ਕੇ ਇਸ ਮਾਮਲਾ 'ਤੇ ਚਰਚਾ ਕੀਤੀ ਹੈ। ਅੱਜ ਸਲਮਾਨ ਖਾਨ ਦੇ ਕੋਰਟ 'ਚ ਪੇਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੈਫ ਅਲੀ ਖਾਨ, ਸੋਨਾਲੀ ਬੇਂਦਰੇ ਅਤੇ ਤੈਬੂ 'ਤੇ ਵੀ ਸ਼ਿਕਾਰ ਦਾ ਦੋਸ਼ ਲੱਗਾ ਹੈ। 2 ਅਕਤੂਬਰ 1998 ਨੂੰ ਪੁਲਸ ਨੇ ਸਲਮਾਨ ਖਾਨ ਸਮੇਤ ਸਾਰੇ ਦੋਸ਼ੀਆਂ ਖਿਲਾਫ ਭਵਾਦ ਅਤੇ ਘੋੜਾ ਫਾਰਮ ਹਾਊਸ ਖੇਤਰ 'ਚ ਚਿੰਕਾਰਾ ਅਤੇ ਕਾਂਕਾਣੀ 'ਚ ਕਾਲੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਸਾਰੇ ਮਾਮਲੇ ਵੱਖ-ਵੱਖ ਦਰਜ ਕੀਤੇ ਗਏ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਕੋਲ ਮੌਜੂਦਾ ਹਧਿਆਰਾਂ ਦੇ ਲਾਇਸੈਂਸ ਖਤਮ ਹੋ ਚੁੱਕਾ ਸੀ। ਇਸ ਮਾਮਲੇ 'ਚ ਸਲਮਾਨ ਖਾਨ ਨੂੰ 12 ਅਕਤੂਬਰ 1998 ਨੂੰ ਗ੍ਰਿਫਤਾਰ ਕੀਤਾ ਗਿਆ ਸੀ। 5 ਦਿਨ ਬਾਅਦ ਉਨ੍ਹਾਂ ਨੂੰ ਜਮਾਨਤ 'ਤੇ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 17 ਫਰਵਰੀ ਨੂੰ ਜੋਧਪੁਰ ਦੀ ਹੇਠਲੀ ਅਦਾਲਤ ਤੋਂ ਇਕ ਸਾਲ ਦੀ ਸਜਾ ਸੁਣਾਈ ਹੋਈ ਸੀ। 10 ਅਪ੍ਰੈਲ 2006 ਨੂੰ 5 ਸਾਲ ਦੀ ਸਜਾ ਹੋਈ। ਸਲਮਾਨ ਖਾਨ ਨੂੰ 10 ਤੋਂ 15 ਅਪ੍ਰੈਲ ਤੱਕ 6 ਦਿਨ ਕੇਂਦਰੀ ਜੇਲ 'ਚ ਰਹਿਣਾ ਪਿਆ।

More Leatest Stories