ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਨਹੀਂ : ਨਿਤੀਸ਼

Gurjeet Singh

4

July

2017

ਪਟਨਾ— ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਨਿਤੀਸ਼ ਕੁਮਾਰ ਨੇ 2019 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੀ ਦੌੜ ਵਿਚੋਂ ਬਾਹਰ ਦੱਸਦਿਆਂ ਕਿਹਾ ਹੈ ਕਿ ਚਿਹਰੇ ਦੀ ਬਜਾਏ ਚੋਣਾਂ ਜਿੱਤਣ ਲਈ ਸਾਂਝੇ ਪ੍ਰੋਗਰਾਮ 'ਤੇ ਆਧਾਰਤ ਵਿਰੋਧੀ ਏਕਤਾ ਵਧੇਰੇ ਜ਼ਰੂਰੀ ਅਤੇ ਅਹਿਮ ਹੈ। ਨਿਤੀਸ਼ ਨੇ ਸੋਮਵਾਰ ਇਥੇ ਇਕ ਪ੍ਰੋਗਰਾਮ ਪਿੱਛੋਂ ਕਿਹਾ ਕਿ ਮੈਂ 2019 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਨਹੀਂ ਹਾਂ। ਮੈਂ ਤਾਂ ਪਹਿਲਾਂ ਹੀ ਇਸ ਸੰਬੰਧੀ ਕਈ ਵਾਰ ਸਪੱਸ਼ਟ ਕਰ ਚੁੱਕਾ ਹਾਂ। ਹੁਣ ਤਕ ਪਿਛਲੇ ਸਮਿਆਂ ਵਿਚ ਜਿਨ੍ਹਾਂ ਨਾਵਾਂ ਦੀ ਚਰਚਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੁੰਦੀ ਰਹੀ ਹੈ ਉਹ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕੇ।

More Leatest Stories