ਪਰੇਸ਼ ਰਾਵਲ ਨੇ ਡਾ. ਕਲਾਮ ਨੂੰ ਲੈ ਕੇ ਕੀਤਾ ਗਲਤ ਟਵੀਟ, ਲੋਕਾਂ ਨੇ ਲਗਾਈ ਫਟਕਾਰ

Gurjeet Singh

4

July

2017

ਨਵੀਂ ਦਿੱਲੀ—ਆਪਣੇ ਟਵੀਟ ਨੂੰ ਲੈ ਕੇ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਪਰੇਸ਼ ਰਾਵਲ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਕੀਤੇ ਟਵੀਟ ਨੂੰ ਲੈ ਕੇ ਉਹ ਇਕ ਵਾਰ ਫਿਰ ਤੋਂ ਨਿਸ਼ਾਨੇ 'ਤੇ ਹਨ। ਰਾਵਲ ਨੇ ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁੱਲ ਕਲਾਮ ਦੀ ਤਸਵੀਰ ਲਗਾ ਕੇ ਇਕ ਹੋਰ ਟਵੀਟ ਲਿਖਿਆ ਕਿ ਮੈਨੂੰ ਪਾਕਿਸਤਾਨ ਨੇ ਆਪਣੇ ਵੱਲ ਮਿਲਾਉਣ ਦੀ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਮੈਨੂੰ ਦੇਸ਼ ਦਾ ਹਵਾਲਾ ਦਿੱਤਾ ਗਿਆ। ਮੈਨੂੰ ਇਸਲਾਮ ਦਾ ਹਵਾਲਾ ਦਿੱਤਾ ਗਿਆ। ਮੈਨੂੰ ਕੁਰਾਨ ਦਾ ਹਵਾਲਾ ਦਿੱਤਾ ਗਿਆ, ਪਰ ਮੈਂ ਆਪਣੀ ਮਾਂ ਭੂਮੀ ਨਾਲ ਕੋਈ ਗੱਦਾਰੀ ਨਹੀਂ ਕੀਤੀ, ਕਿਉਂਕਿ ਆਪਣੇ ਕਰਤੱਵ ਤੋਂ ਹੱਟਣਾ ਮੇਰੇ ਧਰਮ ਅਤੇ ਦੇਸ਼ ਦੋਵਾਂ ਦੇ ਲਈ ਇਕ ਬਦਨਾਮੀ ਦੀ ਗੱਲ ਹੁੰਦੀ।

More Leatest Stories