ਮੰਨ ਗਏ ਨਾਰਾਜ਼ ਕੈਬਿਨਟ ਮੰਤਰੀ ਰਾਜਭਰ, ਹੁਣ ਨਹੀਂ ਬੈਠਣਗੇ ਧਰਨੇ 'ਤੇ

Gurjeet Singh

4

July

2017

ਨਵੀਂ ਦਿੱਲੀ—ਗਾਜ਼ੀਪੁਰ ਦੇ ਡੀ.ਐਮ. ਅਤੇ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣ ਵਾਲੇ ਕੈਬਿਨਟ ਮੰਤਰੀ ਓਮਪ੍ਰਕਾਸ਼ ਰਾਜਭਰ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰਨ ਦੇ ਬਾਅਦ ਧਰਨਾ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਉਪ ਭਵਨ 'ਚ ਮੁੱਖ ਮੰਤਰੀ ਯੋਗੀ ਨਾਲ ਮੁਲਾਕਾਤ ਦੇ ਬਾਅਦ ਉਨ੍ਹਾਂ ਨੇ ਦੱਸਿਆ ਕਿ ਮੈਂ 19 ਬਿੰਦੂਆਂ ਦੀ ਸ਼ਿਕਾਇਤ ਲਿਖ ਕੇ ਦਿੱਤੀ ਸੀ। ਮੁੱਖ ਮੰਤਰੀ ਨੇ ਸਾਰੇ ਬਿੰਦੂਆਂ 'ਤੇ ਕਾਰਵਾਈ ਕਰਾ ਦਿੱਤੀ। ਰਾਜਭਰ ਨੇ ਅੱਗੇ ਕਿਹਾ ਕਿ ਅਸੀਂ ਗਾਜ਼ੀਪੁਰ ਦਾ ਧਰਨਾ ਮੁਲਤਵੀ ਕਰਦੇ ਹਨ, ਉੱਥੇ ਛੋਟੀ-ਛੋਟੀ ਕਈ ਸਮੱਸਿਆਵਾਂ ਸੀ। ਗਾਜ਼ੀਪੁਰ 'ਚ ਅਫਸਰ ਸੁਣ ਨਹੀਂ ਰਹੇ ਸੀ, ਮੁੱਖ ਮੰਤਰੀ ਨੇ ਮੇਰੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਡੀ.ਐਮ. ਸੰਜੈ ਕੁਮਾਰ ਖਤਰੀ ਦੀ ਕਾਰਜ ਸ਼ੈਲੀ ਤੋਂ ਨਾਰਾਜ਼ ਰਾਜਭਰ ਨੇ 4 ਜੁਲਾਈ ਨੂੰ ਗਾਜ਼ੀਪੁਰ 'ਚ ਧਰਨੇ 'ਤੇ ਬੈਠਣ ਦੀ ਵੀ ਘੋਸ਼ਣਾ ਕੀਤੀ ਸੀ। ਰਾਜਭਰ ਨੇ ਡੀ.ਐਮ. ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਦੇ ਹੋਏ ਇਹ ਵੀ ਚਿਤਾਵਨੀ ਦੇ ਦਿੱਤੀ ਸੀ ਕਿ ਜੇਕਰ ਇਸ ਤਰ੍ਹਾਂ ਹੋਇਆ ਤਾਂ ਉਹ ਯੋਗੀ ਕੈਬਿਨਟ ਤੋਂ ਅਸਤੀਫਾ ਦੇ ਦੇਣਗੇ। ਪਿਛੜਿਆ ਵਰਗ ਕਲਿਆ ਮੰਤਰੀ ਰਾਜਭਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜ਼ਿਲਾ ਅਧਿਕਾਰੀ ਨੂੰ 19 ਸਮੱਸਿਆਵਾਂ ਦੀ ਸੂਚੀ ਸੌਂਪੀ ਸੀ।

More Leatest Stories