ਮਦਰੱਸਾ ਪ੍ਰੀਖਿਆ 'ਚ ਹਿੰਦੂ ਲੜਕੀ ਦਾ 8ਵਾਂ ਰੈਂਕ

Gurjeet Singh

18

May

2017

ਕੋਲਕਾਤਾ — ਇਕ 16 ਸਾਲਾ ਹਿੰਦੂ ਲੜਕੀ ਨੇ ਪੱਛਮੀ ਬੰਗਾਲ ਬੋਰਡ ਦੀ ਮਦਰੱਸਾ ਸਿੱਖਿਆ ਪ੍ਰੀਖਿਆ-2017 ਦੀ ਮੈਰਿਟ 'ਚ ਆ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪਰਸ਼ਮਾ ਸਸਮਾਲ ਹਾਵੜਾ ਜ਼ਿਲੇ 'ਚ ਖਲਤਪੁਰ ਹਾਈ ਮਦਰੱਸਾ ਦੀ ਵਿਦਿਆਰਥਣ ਸੀ। ਉਸ ਨੇ ਦਸਵੀਂ ਜਮਾਤ ਦੀ ਪ੍ਰੀਖਿਆ 'ਚ 8ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ 800 'ਚੋਂ 729 ਨੰਬਰ ਲਏ ਹਨ, ਜਿਸ ਦੀ ਫੀਸਦੀ 91.9 ਹੈ। ਪਰਸ਼ਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਪਿੰਡ ਹਰੀਹਰਪੁਰ 'ਚ ਸਕੂਲ ਸੀ ਪਰ ਉਸ ਨੇ ਮਦਰੱਸੇ 'ਚ ਪੜ੍ਹਾਈ ਕਰਨ ਨੂੰ ਚੁਣਿਆ। ਮੇਰੇ ਪਿਤਾ ਮਦਰੱਸੇ ਵਿਚ ਕੁਝ ਅਧਿਆਪਕਾਂ ਨੂੰ ਜਾਣਦੇ ਸਨ ਅਤੇ ਇਹ ਮੇਰੇ ਘਰ ਦੇ ਨਜ਼ਦੀਕ ਵੀ ਸੀ, ਇਸ ਲਈ ਉਨ੍ਹਾਂ ਨੇ ਮੈਨੂੰ ਇਥੇ ਦਾਖਲ ਕਰਵਾ ਦਿੱਤਾ। ਮੈਨੂੰ ਸਾਰੇ ਅਧਿਆਪਕਾਂ ਨੇ ਹੱਲਾਸ਼ੇਰੀ ਦਿੱਤੀ। ਪਰਸ਼ਮਾ ਨੇ ਸਥਾਨਕ ਪੰਚਾਇਤ ਅਧਿਕਾਰੀ ਨੂੰ ਦੱਸਿਆ ਕਿ ਉਹ ਆਪਣੀ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਵੀ ਇਥੋਂ ਹੀ ਕਰੇਗੀ। ਉਸ ਨੇ ਦੱਸਿਆ ਕਿ 'ਇਸਲਾਮ ਨਾਲ ਪਰਿਚੈ' ਅਤੇ 'ਅਰਬੀ' ਅਜਿਹੇ ਦੋ ਵਿਸ਼ੇ ਹਨ, ਜੋ ਵਿਦਿਆਰਥੀ ਮਦਰੱਸਾ ਬੋਰਡ ਦੇ ਹੋਰਨਾਂ ਵਿਸ਼ਿਆਂ ਨਾਲ ਪੜ੍ਹਦੇ ਹਨ। ਇਹ ਉਸ ਲਈ ਇਕ ਵਧੀਆ ਅਨੁਭਵ ਸੀ। ਮੇਰੇ ਪਰਿਵਾਰ ਵਿਚੋਂ ਇਨ੍ਹਾਂ ਵਿਸ਼ਿਆਂ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਉਸ ਨੇ ਆਪਣੀ ਮਾਰਕਸ਼ੀਟ ਅਜੇ ਪ੍ਰਾਪਤ ਨਹੀਂ ਕੀਤੀ ਹੈ ਪਰ ਫਿਰ ਵੀ ਉਹ ਸੋਚਦੀ ਹੈ ਕਿ 'ਇਸਲਾਮ ਨਾਲ ਪਰਿਚੈ' 'ਚ ਉਸ ਨੇ 97 ਅਤੇ 'ਅਰਬੀ' ਵਿਚ 64 ਨੰਬਰ ਹਾਸਲ ਕੀਤੇ ਹਨ। ਪਰਸ਼ਮਾ ਨੇ ਕਿਹਾ ਕਿ ਉਸ ਦਾ ਭਰਾ ਪਰਮੀਤ ਵੀ ਇਸੇ ਮਦਰੱਸੇ 'ਚ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ। ਭਾਵੇਂ ਪਰਸ਼ਮਾ ਨੇ 2287 ਗੈਰ-ਮੁਸਲਿਮ ਵਿਦਿਆਰਥੀਆਂ ਨਾਲ 2017 ਵਿਚ ਪ੍ਰੀਖਿਆ ਦਿੱਤੀ ਸੀ ਪਰ ਪਰਸ਼ਮਾ ਇਨ੍ਹਾਂ 'ਚੋਂ ਰੈਂਕ ਲੈਣ ਵਾਲੀ ਇਕੱਲੀ ਹੈ। 52,115 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਸ ਦੀ ਫੀਸਦੀ 4.3 ਬਣਦੀ ਹੈ।

More Leatest Stories