ਜੇਲ 'ਚ ਬੰਦ 82 ਸਾਲਾ ਚੌਟਾਲਾ ਨੇ ਕੀਤੀ 12ਵੀਂ ਦੀ ਪ੍ਰੀਖਿਆ ਪਾਸ

Gurjeet Singh

18

May

2017

ਚੰਡੀਗੜ੍ਹ - ਹਰਿਆਣਾ ਦੇ 82 ਸਾਲਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਦਿੱਲੀ ਦੀ ਤਿਹਾੜ ਜੇਲ ਵਿਚ 10 ਸਾਲ ਦੀ ਸਜ਼ਾ ਕੱਟਦਿਆਂ 12ਵੀਂ ਜਮਾਤ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ ਹੈ। ਉਨ੍ਹਾਂ ਦੇ ਛੋਟੇ ਪੁੱਤਰ ਅਤੇ ਸੀਨੀਅਰ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਅੱਜ ਇੱਥੇ ਕਿਹਾ ਕਿ ਅਧਿਆਪਕ ਭਰਤੀ ਘਪਲਾ ਮਾਮਲੇ ਵਿਚ ਦੋਸ਼ੀ ਚੌਟਾਲਾ ਹੁਣ ਬੀ. ਏ. ਦੀ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਅਭੈ ਨੇ ਕਿਹਾ, ''ਉਹ ਤਿਹਾੜ ਜੇਲ ਵਿਚ ਕੈਦੀਆਂ ਲਈ ਬਣਾਏ ਗਏ ਰਾਸ਼ਟਰੀ ਓਪਨ ਸਕੂਲ ਸੰਸਥਾਨ ਵਲੋਂ ਕਰਵਾਈ ਗਈ 12ਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ। ਅੰਤਿਮ ਪ੍ਰੀਖਿਆ 23 ਅਪ੍ਰੈਲ ਨੂੰ ਹੋਈ ਸੀ। ਉਹ ਇਸ ਦੌਰਾਨ ਪੈਰੋਲ 'ਤੇ ਰਿਹਾਅ ਸੀ ਪਰ ਕਿਉਂਕਿ ਪ੍ਰੀਖਿਆ ਕੇਂਦਰ ਜੇਲ ਕੰਪਲੈਕਸ ਦੇ ਅੰਦਰ ਸੀ, ਉਹ ਵਾਪਸ ਜੇਲ ਆਏ ਅਤੇ ਪ੍ਰੀਖਿਆ ਵਿਚ ਸ਼ਾਮਲ ਹੋਏ।'' ਉਹ ਆਪਣੇ ਪੋਤੇ ਹਿਸਾਰ ਤੋਂ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪਿਛਲੇ ਮਹੀਨੇ ਪੈਰੋਲ 'ਤੇ ਰਿਹਾਅ ਹੋਏ ਸਨ। ਉਨ੍ਹਾਂ ਦੀ ਪੈਰੋਲ 5 ਮਈ ਨੂੰ ਖਤਮ ਹੋਈ ਸੀ।

More Leatest Stories