ਕੰਮ ਕਰਨ ਦੌਰਾਨ ਡਾਕਟਰਾਂ ਦਾ ਹੁੰਦੈ ਬਲੱਡ ਪ੍ਰੈਸ਼ਰ ਵੱਧ : ਆਈ.ਐੱਮ.ਏ.

Gurjeet Singh

18

May

2017

ਨਵੀਂ ਦਿੱਲੀ— ਭਾਰਤੀ ਮੈਡੀਕਲ ਸੰਘ ਨੇ ਦਿਨ ਵਿਚ ਕੰਮ ਕਰਨ ਦੌਰਾਨ ਡਾਕਟਰਾਂ ਵਿਚ ਹਾਈ ਬਲੱਡ ਪ੍ਰੈਸ਼ਰ ਰਿਕਾਰਡ ਕੀਤਾ ਹੈ। ਇਹ ਮੁਹਿੰਮ ਵਿਸ਼ਵ ਹਾਈ ਬਲੱਡ ਪ੍ਰੈਸ਼ਰ ਦਿਵਸ 'ਤੇ ਮੰਗਲਵਾਰ ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਅਤੇ ਐਰਿਸ ਲਾਈਫਸਾਇੰਸਜ਼ ਦੇ ਸਹਿਯੋਗ ਨਾਲ ਚਲਾਈ ਗਈ ਸੀ। ਮਾਹਿਰਾਂ ਮੁਤਾਬਕ ਹਾਈ ਬਲੱਡ ਪ੍ਰੈਸ਼ਰ ਦੀ ਅਕਸਰ ਗਲਤ ਪਛਾਣ ਕੀਤੀ ਜਾਂਦੀ ਹੈ, ਕਿਉਂਕਿ ਬਲੱਡ ਪ੍ਰੈਸ਼ਰ ਦੀ ਰੀਡਿੰਗ ਘਰ ਅਤੇ ਕਲੀਨਿਕ 'ਤੇ ਵੱਖ-ਵੱਖ ਹੁੰਦੀ ਹੈ। 'ਐਮਬੁਲੇਟਰੀ ਬਲੱਡ ਪ੍ਰੈਸ਼ਰ ਮਾਨੀਟਰਿੰਗ (ਏ.ਬੀ.ਪੀ.ਐੱਮ.) ਦੇ ਮਾਧਿਅਮ ਨਾਲ 24 ਘੰਟੇ ਦੌਰਾਨ ਕਿਸੇ ਵਿਅਕਤੀ ਦੇ ਬਲੱਡ ਪ੍ਰੈਸ਼ਰ ਦੀ ਸਹੀ ਤਸਵੀਰ ਲਿਆਉਣ ਵਿਚ ਮਦਦ ਮਿਲਦੀ ਹੈ। ਏ.ਬੀ.ਪੀ.ਐੱਮ. ਪ੍ਰਣਾਲੀ ਵਿਚ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਦਿਨ ਵਿਚ ਉਸ ਦੇ ਕੰਮ ਕਰਨ ਦੌਰਾਨ ਮਾਪਿਆ ਜਾਂਦਾ ਹੈ। ਆਈ.ਐੱਮ.ਏ. ਦੇ ਕੌਮੀ ਪ੍ਰਧਾਨ ਕੇ.ਕੇ. ਅਗਰਵਾਲ ਨੇ ਕਿਹਾ ਕਿ ਦੇਸ਼ ਭਰ ਦੇ 33 ਸ਼ਹਿਰਾਂ ਵਿਚ 533 ਡਾਕਟਰਾਂ ਦੀ ਲੱਗਭਗ 20000 ਏ. ਬੀ.ਪੀ.ਐੱਮ. ਰੀਡਿੰਗ ਲਈ ਗਈ। ਸਰਵੇਖਣ ਵਿਚ ਲਏ ਗਏ 21 ਫੀਸਦੀ ਡਾਕਟਰ ਅਜਿਹੇ ਸਨ, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਕਲੀਨਿਕ ਵਿਚ ਮਾਪਣ ਦੌਰਾਨ ਆਮ ਸੀ ਪਰ ਏ.ਬੀ.ਪੀ.ਐੱਮ. ਤਕਨੀਕ ਰਾਹੀਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧ ਸੀ।

More Leatest Stories